ਪਾਕਿਸਤਾਨੀ ਟੀਮ ਦੀ ਇੱਕ ਹੋਰ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਲਗਾਤਾਰ ਚੌਥੇ ਟੀ-20 ਮੈਚ ਵਿੱਚ ਦਿੱਤੀ ਕਰਾਰੀ ਹਾਰ

ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਕ੍ਰਾਈਸਟਚਰਚ ਮੈਦਾਨ ‘ਤੇ ਚੌਥਾ ਟੀ-20 ਮੈਚ ਖੇਡਿਆ ਗਿਆ। ਇਸ ਚੌਥੇ ਟੀ-20 ਮੈਚ ‘ਚ ਨਿਊਜ਼ੀਲੈਂਡ ਦੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਟੀ-20 ਸੀਰੀਜ਼ ‘ਚ 4-0 ਦੀ ਬੜ੍ਹਤ ਬਣਾ ਲਈ ਹੈ। ਨਿਊਜ਼ੀਲੈਂਡ ਦੀ ਟੀਮ ਲਗਾਤਾਰ ਮੈਚ ਜਿੱਤ ਰਹੀ ਹੈ ਜਦਕਿ ਪਾਕਿਸਤਾਨ ਦੀ ਟੀਮ ਇਸ ਸਮੇਂ ਬੁਰੇ ਦੌਰ ਚੋ ਲੰਘ ਰਹੀ ਹੈ।