HomePunjabi Newsਅਮਰੀਕੀ ਏਅਰਲਾਈਨਜ਼ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ

ਅਮਰੀਕੀ ਏਅਰਲਾਈਨਜ਼ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ

ਜਹਾਜ਼ ਅਤੇ ਹੈਲੀਕਾਪਟਰ ਦੋਵੇਂ ਹੀ ਨਦੀ ’ਚ ਡਿੱਗੇ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਇਕ ਯਾਤਰੀ ਜਹਾਜ਼ ਅਤੇ ਫੌਜ ਦੇ ਇਕ ਹੈਲੀਕਾਪਟਰ ਦੀ ਆਪਸ ਵਿਚ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਜਹਾਜ਼ ਅਤੇ ਹੈਲੀਕਾਪਟਰ ਦੋਵੇਂ ਹੀ ਨਦੀ ਵਿਚ ਡਿੱਗ ਗਏ। ਇਸ ਜਹਾਜ਼ ਵਿਚ 4 ਕਰੂ ਮੈਂਬਰਾਂ ਸਣੇ 64 ਵਿਅਕਤੀ ਸਵਾਰ ਸਨ।

ਵਾਸ਼ਿੰਗਟਨ ਦੇ ਫਾਇਰ ਵਿਭਾਗ ਦੇ ਮੁਤਾਬਕ ਇਹ ਹਾਦਸਾ ਰੋਨਾਲਡ ਰੀਗਨ ਏਅਰਪੋਰਟ ਦੇ ਨੇੜੇ ਵਾਪਰਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਹੈਲੀਕਾਪਟਰ ਵਿਚ 3 ਵਿਅਕਤੀ ਸਵਾਰ ਸਨ। ਅਮਰੀਕੀ ਏਅਰਲਾਈਨਜ਼ ਦਾ ਜੈਟ ਕਨਸਾਸ ਤੋਂ ਵਾਸ਼ਿੰਗਟਨ ਜਾ ਰਿਹਾ ਸੀ ਅਤੇ ਕੰਪਨੀ ਨੇ ਇਸ ਹਾਦਸੇ ਸਬੰਧੀ ਪੁਸ਼ਟੀ ਵੀ ਕਰ ਦਿੱਤੀ ਹੈ। 

RELATED ARTICLES

Most Popular

Recent Comments