HomePunjabi Newsਲਾਲੂ ਯਾਦਵ ਦੇ ਪਰਿਵਾਰ ਨੂੰ ਲੈਂਡ ਫਾਰ ਜੌਬ ਮਾਮਲੇ ’ਚ ਕੋਰਟ ਨੇ...

ਲਾਲੂ ਯਾਦਵ ਦੇ ਪਰਿਵਾਰ ਨੂੰ ਲੈਂਡ ਫਾਰ ਜੌਬ ਮਾਮਲੇ ’ਚ ਕੋਰਟ ਨੇ ਭੇਜੇ ਸੰਮਨ

11 ਮਾਰਚ ਨੂੰ ਲਾਲੂ ਯਾਦਵ, ਪੁੱਤਰ ਤੇਜ ਪ੍ਰਤਾਪ ਅਤੇ ਬੇਟੀ ਹੇਮਾ ਨੂੰ ਅਦਾਲਤ ’ਚ ਹੋਣਾ ਪਵੇਗਾ ਪੇਸ਼

ਪਟਨਾ/ਬਿਊਰੋ ਨਿਊਜ਼ : ਲੈਂਡ ਫਾਰ ਜੌਬ ਮਾਮਲੇ ’ਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਲਾਲੂ ਯਾਦਵ ਦੇ ਪਰਿਵਾਰ ਨੂੰ ਝਟਕਾ ਦਿੱਤਾ ਹੈ। ਇਸ ਮਾਮਲੇ ’ਚ ਸੀਬੀਆਈ ਵੱਲੋਂ ਦਾਖਲ ਕੀਤੀ ਗਈ ਫਾਈਨਲ ਚਾਰਜਸ਼ੀਟ ’ਤੇ ਅਦਾਲਤ ਨੇ ਐਕਸ਼ਨ ਲੈਂਦੇ ਹੋਏ ਲਾਲੂ ਯਾਦਵ, ਪੁੱਤਰ ਤੇਜ ਪ੍ਰਤਾਪ ਅਤੇ ਬੇਟੀ ਹੇਮਾ ਸਮੇਤ ਸਾਰੇ ਆਰੋਪੀਆਂ ਨੂੰ ਸੰਮਨ ਭੇਜਿਆ ਹੈ।

ਅਦਾਲਤ ਨੇ ਲਾਲੂ ਯਾਦਵ, ਉਨ੍ਹਾਂ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਅਤੇ ਬੇਟੀ ਹੇਮਾ ਯਾਦਵ ਨੂੰ 11 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ’ਚ ਸੀਬੀਆਈ ਵੱਲੋਂ ਲਾਲੂ ਯਾਦਵ ਸਮੇਤ 78 ਵਿਅਕਤੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਸੀਬੀਆਈ ਨੇ ਅਦਾਲਤ ਤੋਂ ਰੇਲਵੇ ਬੋਰਡ ਦੇ ਅਧਿਕਾਰੀ ਆਰ ਕੇ ਮਹਾਜਨ ਖਿਲਾਫ਼ ਕੇਸ ਚਲਾਉਣ ਦੀ ਵੀ ਆਗਿਆ ਲੈ ਲਈ ਹੈ ਅਤੇ ਉਨ੍ਹਾਂ ਖਿਲਾਫ਼ ਗਵਾਹਾਂ ਦੀ ਲਿਸਟ ਵੀ ਤਿਆਰ ਕਰ ਲਈ ਗਈ ਹੈ।

RELATED ARTICLES

Most Popular

Recent Comments