ਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ, ਐਮਸੀ ਮੈਰੀਕਾਮ (ਮੰਗਤੇ ਚੁੰਗਨੇਜਾਂਗ ਮੈਰੀ ਕਾਮ) ਨੇ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਇੱਕ ਸਮਾਗਮ ਵਿੱਚ ਇਹ ਐਲਾਨ ਕੀਤਾ। ਮੈਰੀਕਾਮ ਨੇ ਆਪਣਾ ਆਖਰੀ ਮੈਚ ਰਾਸ਼ਟਰਮੰਡਲ ਖੇਡਾਂ 2022 ਲਈ ਟਰਾਇਲਾਂ ਦੌਰਾਨ ਖੇਡਿਆ ਸੀ। ਮੈਰੀਕਾਮ ਨੇ ਕਿਹਾ- ਮੈਂ ਆਪਣੀ ਜ਼ਿੰਦਗੀ ‘ਚ ਸਭ ਕੁਝ ਹਾਸਲ ਕੀਤਾ ਹੈ। ਮੈਨੂੰ ਅਜੇ ਵੀ ਮੁਕਾਬਲਾ ਕਰਨ ਦੀ ਭੁੱਖ ਹੈ, ਪਰ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਨਿਯਮ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ।
ਮੁੱਕੇਬਾਜ਼ੀ ਵਿੱਚ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਲਿਆ ਸੰਨਿਆਸ
RELATED ARTICLES