More
    HomePunjabi Newsਕਾਂਗਰਸ ਪਾਰਟੀ ’ਚੋਂ ਫੁਟਕਲ ਮਾਲ ਜਾ ਰਿਹੈ ਬਾਹਰ : ਪ੍ਰਤਾਪ ਸਿੰਘ ਬਾਜਵਾ

    ਕਾਂਗਰਸ ਪਾਰਟੀ ’ਚੋਂ ਫੁਟਕਲ ਮਾਲ ਜਾ ਰਿਹੈ ਬਾਹਰ : ਪ੍ਰਤਾਪ ਸਿੰਘ ਬਾਜਵਾ

    ਬਾਜਵਾ ਨੇ ਕਾਂਗਰਸ ਪਾਰਟੀ ਛੱਡਣ ਵਾਲਿਆਂ ’ਤੇ ਕਸਿਆ ਤਨਜ਼

    ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਦੇ ਮੌਸਮ ਦੌਰਾਨ ਪੰਜਾਬ ਦੇ ਕਈ ਸਿਆਸੀ ਆਗੂ ਇਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿਚ ਜਾ ਰਹੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਵੀ ਕੁਝ ਆਗੂ ਦੂਜੀਆਂ ਸਿਆਸੀ ਪਾਰਟੀਆਂ ਵਿਚ ਸ਼ਾਮਲ ਹੋ ਚੁੱਕੇ ਹਨ। ਧੂਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ।

    ਇਸ ਚੱਲ ਰਹੇ ਵਰਤਾਰੇ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਫੁਟਕਲ ਮਾਲ ਪਾਰਟੀ ’ਚੋਂ ਬਾਹਰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਸੂਬੇ ਨੂੰ ਬਚਾਉਣ ਦੀ ਸੋਚ ਰੱਖਣ ਵਾਲਾ ਕਾਂਗਰਸ ਵਿੱਚ ਹੈ ਤੇ ਰਹੇਗਾ ਅਤੇ ਸੌਦੇਬਾਜੀ ਕਰਨ ਵਾਲੇ ਸਿਰਫ ਨਿੱਜੀ ਸਵਾਰਥ ਲਈ ਪਾਰਟੀ ਨੂੰ ਛੱਡ ਜਾਂਦੇ ਹਨ। ਬਾਜਵਾ ਨੇ ਦਾਅਵਾ ਕੀਤਾ ਕਿ ਇਸ ਫੇਰਬਦਲ ਪਿੱਛੇ ਵੱਡੀ ਸੌਦੇਬਾਜੀ ਹੈ, ਜਿਸਦਾ ਜਲਦ ਖੁਲਾਸਾ ਹੋਵੇਗਾ। ਪ੍ਰਤਾਪ ਸਿੰਘ ਬਾਜਵਾ ਪਟਿਆਲਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਦੀ ਮੀਟਿੰਗ ਵਿੱਚ ਸ਼ਿਰਕਤ ਕਰਨ ਪੁੱਜੇ ਹੋਏ ਸਨ।  

    RELATED ARTICLES

    Most Popular

    Recent Comments