ਨਵੀਂ ਦਿੱਲੀ: ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ FSSAI ਨੂੰ ਚਾਰ ਮਹੀਨਿਆਂ ਅੰਦਰ ਪੈਕੇਟਬੰਦ ਖਾਣ-ਪੀਣ ਵਾਲੀਆਂ ਵਸਤਾਂ ਦੇ ਅਗਲੇ ਹਿੱਸੇ (Front-of-Pack) ‘ਤੇ ਲਾਲ ਚਿਤਾਵਨੀ ਲੇਬਲ ਲਾਜ਼ਮੀ ਕਰਨ ਦੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਿਹਤ ਦਾ ਅਧਿਕਾਰ ਮੌਲਿਕ ਅਧਿਕਾਰ ਹੈ ਅਤੇ ਖਪਤਕਾਰਾਂ ਨੂੰ ਖੰਡ, ਨਮਕ ਤੇ ਸੈਚੂਰੇਟਿਡ ਫੈਟ ਦੀ ਵੱਧ ਮਾਤਰਾ ਬਾਰੇ ਜਾਣਨ ਦਾ ਪੂਰਾ ਹੱਕ ਹੈ।
ਬ੍ਰੇਕਿੰਗ: ਸੁਪਰੀਮ ਕੋਰਟ ਦਾ FSSAI ਨੂੰ ਸਖ਼ਤ ਹੁਕਮ- 4 ਮਹੀਨਿਆਂ ‘ਚ ਪੈਕੇਟਬੰਦ ਖਾਣ-ਪੀਣ ਵਾਲੀਆਂ ਵਸਤਾਂ ‘ਤੇ ਲਾਜ਼ਮੀ ਹੋਣ ਲਾਲ ਚਿਤਾਵਨੀ ਲੇਬਲ
RELATED ARTICLES


