HomePunjabi NewsLiberal Breakingਬ੍ਰੇਕਿੰਗ: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਐਕਸ਼ਨ; ਆਪਸ 'ਚ ਭਿੜਨ ਵਾਲੇ ਰਾਗੀ...

ਬ੍ਰੇਕਿੰਗ: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਐਕਸ਼ਨ; ਆਪਸ ‘ਚ ਭਿੜਨ ਵਾਲੇ ਰਾਗੀ ਜਗਜੀਤ ਬਬੀਹਾ ਤੇ ਕੁਲਵਿੰਦਰ ਖਰੜ ਦੇ ਕੀਰਤਨ ਕਰਨ ‘ਤੇ 1 ਮਹੀਨੇ ਦੀ ਰੋਕ

ਅੰਮ੍ਰਿਤਸਰ: ਕੀਰਤਨ ਵਿੱਚ ਐਂਟਰੀ ਨੂੰ ਲੈ ਕੇ ਆਪਸ ਵਿੱਚ ਭਿੜਨ ਵਾਲੇ ਸਿੱਖ ਰਾਗੀ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਦੇ ਕੀਰਤਨੀ ਜਥਿਆਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇੱਕ ਮਹੀਨੇ ਦੀ ਰੋਕ ਲਗਾ ਦਿੱਤੀ ਹੈ। ਪਾਬੰਦੀ ਦੇ ਇਸ ਸਮੇਂ ਦੌਰਾਨ ਉਹ ਕੋਈ ਕੀਰਤਨ ਨਹੀਂ ਕਰ ਸਕਣਗੇ ਅਤੇ ਉਨ੍ਹਾਂ ਨੂੰ ਇੱਕ ਮਹੀਨੇ ਤੱਕ ਗੁਰਮਤਿ ਦੀ ਸਿੱਖਿਆ ਤੇ ਸਿੱਖ ਮਰਿਆਦਾ ਬਾਰੇ ਜਾਣਕਾਰੀ ਲੈਣ ਦੀ ਹਦਾਇਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਫਗਵਾੜਾ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਦੋਵਾਂ ਰਾਗੀਆਂ ਵਿਚਾਲੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਅਕਾਲ ਤਖ਼ਤ ਸਕੱਤਰੇਤ ਵਿਖੇ ਸੰਗਤਾਂ ਦੀਆਂ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ।

RELATED ARTICLES

Most Popular

Recent Comments