HomePunjabi NewsLiberal Breakingਬ੍ਰੇਕਿੰਗ: CM ਚੰਦਰਬਾਬੂ ਨਾਇਡੂ ਦੀ ਵੱਡੀ ਮੰਗ; ਕਿਹਾ- 'ਦੇਸ਼ 'ਚੋਂ 500 ਰੁਪਏ...

ਬ੍ਰੇਕਿੰਗ: CM ਚੰਦਰਬਾਬੂ ਨਾਇਡੂ ਦੀ ਵੱਡੀ ਮੰਗ; ਕਿਹਾ- ‘ਦੇਸ਼ ‘ਚੋਂ 500 ਰੁਪਏ ਦੇ ਨੋਟ ਹੋਣ ਬੰਦ, ਸਿਰਫ਼ 100-200 ਦੇ ਨੋਟ ਚੱਲਣ’

ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਦੇਸ਼ ਵਿੱਚੋਂ 500 ਰੁਪਏ ਦੇ ਨੋਟ ਬੰਦ ਕਰਨ ਦੀ ਵੱਡੀ ਮੰਗ ਉਠਾਈ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਬਾਜ਼ਾਰ ਵਿੱਚ ਸਿਰਫ਼ 100 ਅਤੇ 200 ਰੁਪਏ ਦੇ ਨੋਟ ਹੀ ਚੱਲਣੇ ਚਾਹੀਦੇ ਹਨ। ਨਾਇਡੂ ਮੁਤਾਬਕ ਵੱਡੇ ਨੋਟਾਂ ‘ਤੇ ਪਾਬੰਦੀ ਲਗਾਉਣ ਅਤੇ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਨਾਲ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਹੁਣ ਤੱਕ ਤਿੰਨ ਵਾਰ ਨੋਟਬੰਦੀ ਹੋ ਚੁੱਕੀ ਹੈ ਅਤੇ ਹੁਣ ਇਸ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

RELATED ARTICLES

Most Popular

Recent Comments