ਓਟਾਵਾ: ਕੈਨੇਡਾ ਦੀ ਸੰਘੀ ਸਰਕਾਰ ਨੇ ਬਜਟ 2026 ਅਤੇ ਨਵੇਂ ‘ਇਮੀਗ੍ਰੇਸ਼ਨ ਲੈਵਲਜ਼ ਪਲਾਨ’ ਤਹਿਤ ਇਮੀਗ੍ਰੇਸ਼ਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਨਵੀਂ ਯੋਜਨਾ ਅਨੁਸਾਰ ਕੈਨੇਡਾ 2027 ਦੇ ਅੰਤ ਤੱਕ 6,22,000 ਨਵੇਂ ਪੱਕੇ ਨਿਵਾਸੀਆਂ (PR) ਦਾ ਸਵਾਗਤ ਕਰੇਗਾ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਇਸ ਟੀਚੇ ਵਿੱਚ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ 2 ਲੱਖ ਅਸਥਾਈ ਨਿਵਾਸੀਆਂ (ਟੈਂਪਰੇਰੀ ਰੈਜ਼ੀਡੈਂਟਸ) ਨੂੰ ਪੱਕੀ ਨਿਵਾਸ (PR) ਵਿੱਚ ਤਬਦੀਲ ਕਰਨ ਦੀ ਯੋਜਨਾ ਸ਼ਾਮਲ ਹੈ। ਇਸ ਦੇ ਨਾਲ ਹੀ 2027 ਵਿੱਚ 4,22,000 ਨਵੇਂ ਪੱਕੇ ਨਿਵਾਸੀਆਂ ਦੇ ਦਾਖਲੇ ਦਾ ਟੀਚਾ ਵੀ ਮਿਥਿਆ ਗਿਆ ਹੈ। ਕੈਨੇਡਾ ਸਰਕਾਰ ਦਾ ਇਹ ਫੈਸਲਾ ਉੱਥੇ ਪੱਕੇ ਹੋਣ ਦੀ ਉਡੀਕ ਕਰ ਰਹੇ ਲੋਕਾਂ ਅਤੇ ਨਵੇਂ ਪ੍ਰਵਾਸੀਆਂ ਲਈ ਇੱਕ ਵੱਡੀ ਰਾਹਤ ਹੈ।
ਬ੍ਰੇਕਿੰਗ: ਕੈਨੇਡਾ ਇਮੀਗ੍ਰੇਸ਼ਨ ਦਾ ਵੱਡਾ ਐਲਾਨ; 2027 ਦੇ ਅੰਤ ਤੱਕ 6 ਲੱਖ 22 ਹਜ਼ਾਰ ਨਵੇਂ ਪੱਕੇ ਨਿਵਾਸੀਆਂ (PR) ਦਾ ਹੋਵੇਗਾ ਸਵਾਗਤ
RELATED ARTICLES


