HomePunjabi NewsLiberal Breakingਬ੍ਰੇਕਿੰਗ: ਕੈਲੀਫੋਰਨੀਆ ਦੇ ਯੂਬਾ ਸਿਟੀ 'ਚ ਸਿੱਖ ਸਮਾਗਮ ਤੇ ਨਗਰ ਕੀਰਤਨ ਦੌਰਾਨ...

ਬ੍ਰੇਕਿੰਗ: ਕੈਲੀਫੋਰਨੀਆ ਦੇ ਯੂਬਾ ਸਿਟੀ ‘ਚ ਸਿੱਖ ਸਮਾਗਮ ਤੇ ਨਗਰ ਕੀਰਤਨ ਦੌਰਾਨ ਹਿੰਸਾ; ਗੋਲੀਬਾਰੀ ਤੇ ਚਾਕੂਬਾਜ਼ੀ ‘ਚ 2 ਜ਼ਖ਼ਮੀ

ਯੂਬਾ ਸਿਟੀ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਯੂਬਾ ਸਿਟੀ ਵਿਖੇ 47ਵੇਂ ਸਾਲਾਨਾ ਸਿੱਖ ਸਮਾਗਮ ਅਤੇ ਨਗਰ ਕੀਰਤਨ ਦੌਰਾਨ ਹਿੰਸਾ ਦੀਆਂ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ ਹਨ। ਪਹਿਲੀ ਘਟਨਾ 31 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਾਰਕਿੰਗ ਵਿੱਚ ਵਾਪਰੀ ਜਿੱਥੇ ਗੋਲੀਬਾਰੀ ਹੋਈ, ਹਾਲਾਂਕਿ ਇਸ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਪੁਲਿਸ ਨੇ ਇੱਕ ਸ਼ੱਕੀ ਦੀ ਪਛਾਣ ਕਰ ਲਈ ਹੈ। ਦੂਜੀ ਘਟਨਾ 1 ਨਵੰਬਰ ਨੂੰ ਨਗਰ ਕੀਰਤਨ ਦੀ ਸਮਾਪਤੀ ਮੌਕੇ ਵਾਪਰੀ ਜਿੱਥੇ ਚਾਕੂਬਾਜ਼ੀ ਦੀ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇੱਕ ਜ਼ਖ਼ਮੀ ਨੂੰ ਯੂ.ਸੀ. ਡੇਵਿਸ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

RELATED ARTICLES

Most Popular

Recent Comments