HomePunjabi NewsLiberal Breakingਬ੍ਰੇਕਿੰਗ: ਮੂਸੇਵਾਲਾ ਦੇ ਪਿਤਾ ਦੀ ਝੋਟਾ ਦੇ ਪਿਤਾ ਨੂੰ ਸਲਾਹ; ਬੋਲੇ- 'ਅਮਿਤ...

ਬ੍ਰੇਕਿੰਗ: ਮੂਸੇਵਾਲਾ ਦੇ ਪਿਤਾ ਦੀ ਝੋਟਾ ਦੇ ਪਿਤਾ ਨੂੰ ਸਲਾਹ; ਬੋਲੇ- ‘ਅਮਿਤ ਸ਼ਾਹ ਨੇ ਮੈਨੂੰ ਵੀ ਦਿੱਤਾ ਸੀ ਇਨਸਾਫ਼ ਦਾ ਭਰੋਸਾ, ਕੁਝ ਨਹੀਂ ਹੋਇਆ’

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੂੰ ਇੱਕ ਅਹਿਮ ਅਤੇ ਭਾਵੁਕ ਸਲਾਹ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਝੋਟਾ ਪਰਿਵਾਰ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਪ੍ਰਤੀਕਿਰਿਆ ਦਿੰਦਿਆਂ ਬਲਕੌਰ ਸਿੰਘ ਨੇ ਕਿਹਾ, “ਜੋ ਗ਼ਲਤੀਆਂ ਮੈਂ ਕੀਤੀਆਂ ਹਨ, ਉਹ ਤੁਸੀਂ ਨਾ ਕਰਿਓ।” ਉਨ੍ਹਾਂ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਵੀ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ, ਪਰ ਅੱਜ ਤੱਕ ਕੁਝ ਨਹੀਂ ਹੋਇਆ। ਉਨ੍ਹਾਂ ਝੋਟਾ ਪਰਿਵਾਰ ਨੂੰ ਸੁਚੇਤ ਕਰਦਿਆਂ ਸਿਆਸੀ ਵਾਅਦਿਆਂ ‘ਤੇ ਅੱਖਾਂ ਮੀਟ ਕੇ ਵਿਸ਼ਵਾਸ ਨਾ ਕਰਨ ਅਤੇ ਇਨਸਾਫ਼ ਲਈ ਆਪਣਾ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ ਹੈ।

RELATED ARTICLES

Most Popular

Recent Comments