HomePunjabi NewsEntertainmentਬ੍ਰੇਕਿੰਗ: ਸਿੱਧੂ ਮੂਸੇਵਾਲਾ ਦੇ ਮਾਪਿਆਂ ਖਿਲਾਫ਼ ਮਾਨਸਾ 'ਚ ਸ਼ਿਕਾਇਤ ਦਰਜ; ਛੋਟੇ ਬੱਚੇ...

ਬ੍ਰੇਕਿੰਗ: ਸਿੱਧੂ ਮੂਸੇਵਾਲਾ ਦੇ ਮਾਪਿਆਂ ਖਿਲਾਫ਼ ਮਾਨਸਾ ‘ਚ ਸ਼ਿਕਾਇਤ ਦਰਜ; ਛੋਟੇ ਬੱਚੇ ਤੋਂ ਸਟੇਜ ‘ਤੇ ਬੰਦੂਕ ਦਾ ਇਸ਼ਾਰਾ ਕਰਵਾਉਣ ਦਾ ਦੋਸ਼

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ, ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਬਾਲ ਸੁਰੱਖਿਆ ਯੂਨਿਟ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ‘ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ’ ਵੱਲੋਂ ਕੀਤੀ ਗਈ ਇਸ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ 9 ਅਕਤੂਬਰ ਨੂੰ ਟੋਰਾਂਟੋ ਵਿੱਚ ਹੋਲੋਗ੍ਰਾਮ ਕੰਸਰਟ ਦੌਰਾਨ ਉਨ੍ਹਾਂ ਦੇ ਛੋਟੇ ਬੱਚੇ ਵੱਲੋਂ ਸਟੇਜ ‘ਤੇ ਬੰਦੂਕ ਵਰਗਾ ਇਸ਼ਾਰਾ ਕੀਤਾ ਗਿਆ। ਸੰਗਠਨ ਨੇ ਇਸ ਘਟਨਾ ਦੀ ਜਾਂਚ ਅਤੇ ਮਾਪਿਆਂ ਦੀ ਕਾਊਂਸਲਿੰਗ ਕਰਨ ਦੀ ਮੰਗ ਕੀਤੀ ਹੈ।

RELATED ARTICLES

Most Popular

Recent Comments