ਸੁਖਬੀਰ ਸਿੰਘ ਬਾਦਲ ਨੇ ‘ਆਪ’ ਸਰਕਾਰ ’ਤੇ ਪੰਜਾਬ ਦਾ ਖ਼ਜ਼ਾਨਾ ਲੁੱਟ ਕੇ ਗ਼ੈਰ-ਪੰਜਾਬੀਆਂ ਨੂੰ ਫਾਇਦਾ ਪਹੁੰਚਾਉਣ ਦੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਮੁਤਾਬਕ ਮੋਹਾਲੀ ਦੀਆਂ ਸਿਰਫ਼ 83 ਕਿਲੋਮੀਟਰ ਸੜਕਾਂ ਦੀ ਮੁਰੰਮਤ ਲਈ ਹਰਿਆਣਾ ਦੀ ਕੰਪਨੀ ਨੂੰ ₹912 ਕਰੋੜ ਦਾ ਠੇਕਾ ਦਿੱਤਾ ਗਿਆ ਹੈ। ਬਾਦਲ ਨੇ ਕਿਹਾ ਕਿ ₹11 ਕਰੋੜ ਪ੍ਰਤੀ ਕਿਲੋਮੀਟਰ ਦਾ ਖ਼ਰਚਾ ਪੰਜਾਬੀਆਂ ਦੀ ਕਮਾਈ ਦੀ ਬੇਦਰਿਗ ਲੁੱਟ ਹੈ।
ਮੋਹਾਲੀ ਦੀਆਂ ਸੜਕਾਂ ਦੀ ਮੁਰੰਮਤ ‘ਤੇ ₹912 ਕਰੋੜ ਦਾ ਠੇਕਾ; ਸੁਖਬੀਰ ਬਾਦਲ ਨੇ ‘ਆਪ’ ਸਰਕਾਰ ‘ਤੇ ਲਾਏ ਪੰਜਾਬ ਨੂੰ ਲੁੱਟਣ ਦੇ ਦੋਸ਼
RELATED ARTICLES


