ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਫਿਟਕਾਰ ਤੋਂ ਬਾਅਦ ਪੰਜਾਬ ਪੁਲਿਸ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਹੁਣ ਸਾਫ਼ ਪਿਛੋਕੜ ਵਾਲੇ ਨੌਜਵਾਨਾਂ ਵਿਰੁੱਧ ਸਿਰਫ਼ ‘ਗੁਪਤ ਸੂਚਨਾ’ ਦੇ ਆਧਾਰ ‘ਤੇ ਕਾਰਵਾਈ ਨਹੀਂ ਹੋਵੇਗੀ। ਗ੍ਰਿਫ਼ਤਾਰੀ ਲਈ ਠੋਸ ਸਬੂਤ ਲਾਜ਼ਮੀ ਹੋਣਗੇ। ਪੁਲਿਸ ਮੁਤਾਬਕ ਨੌਜਵਾਨਾਂ ਦੀ ਪਛਾਣ ਮੀਡੀਆ ਵਿੱਚ ਨਸ਼ਰ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਬਿਨਾਂ ਵਜ੍ਹਾ ਉਨ੍ਹਾਂ ਦੇ ਸਕੂਲਾਂ ਜਾਂ ਦਫ਼ਤਰਾਂ ਨੂੰ ਜਾਂਚ ਬਾਰੇ ਸੂਚਿਤ ਕੀਤਾ ਜਾਵੇਗਾ।
ਬ੍ਰੇਕਿੰਗ: ਪੰਜਾਬ ਪੁਲਿਸ ਨੂੰ ਹਾਈ ਕੋਰਟ ਦੀ ਝਾੜ, ਬਿਨਾਂ ਸਬੂਤਾਂ ਤੋਂ ਨਾ ਹੋਵੇ ਗ੍ਰਿਫ਼ਤਾਰੀ
RELATED ARTICLES


