ਨਵੀਂ ਦਿੱਲੀ: ਰਾਜ ਸਭਾ ਵਿੱਚ ‘ਆਪ’ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਰਾਘਵ ਚੱਢਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੱਢਾ ਨੇ ਇੱਕ ਵੀਡੀਓ ਰਾਹੀਂ ਕਿਹਾ, “ਮੇਰੀ ਚੁੱਪ ਨੂੰ ਹਾਰ ਨਾ ਸਮਝਣਾ, ਵੇਲੇ ਸਿਰ ਸਾਰੇ ਭੇਦ ਖੋਲ੍ਹਾਂਗਾ।” ਉਨ੍ਹਾਂ ਸਵਾਲ ਕੀਤਾ ਕਿ ਕੀ ਜਨਤਾ ਦੇ ਮੁੱਦੇ ਚੁੱਕਣਾ ਅਪਰਾਧ ਹੈ? ਪੰਜਾਬ ਸਰਕਾਰ ਦੇ ਪਹਿਲੇ ਦੋ ਸਾਲਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਚੱਢਾ ਦੀ ਥਾਂ ਹੁਣ ਅਸ਼ੋਕ ਮਿੱਤਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਰਾਘਵ ਚੱਢਾ ਦਾ ਧਮਾਕਾ: “ਜਨਤਾ ਦੇ ਮੁੱਦੇ ਚੁੱਕਣਾ ਕੀ ਕੋਈ ਅਪਰਾਧ ਹੈ?”; ਅਹੁਦੇ ਤੋਂ ਹਟਾਏ ਜਾਣ ਮਗਰੋਂ ‘ਆਪ’ ਲੀਡਰਸ਼ਿਪ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
RELATED ARTICLES


