More
    HomePunjabi Newsਲੁਧਿਆਣਾ ’ਚ ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਮਿਲੀ ਮਨਜੂਰੀ

    ਲੁਧਿਆਣਾ ’ਚ ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਮਿਲੀ ਮਨਜੂਰੀ

    ਦਿਲਜੀਤ ਨੇ ਲਾਈਵ ਕਨਸਰਟ ਲਈ ਭਰੇ 20 ਲੱਖ ਰੁਪਏ

    ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਵਿਚ 31 ਦਸੰਬਰ ਦੀ ਨਾਈਟ ਸਮੇਂ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨਵੇਂ ਸਾਲ ਦਾ ਜਸ਼ਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਫੁੱਟਬਾਲ ਮੈਦਾਨ ਵਿਚ ਲਾਈਵ ਕਨਸਰਟ ਆਯੋਜਿਤ ਕਰਕੇ ਮਨਾਉਣਗੇ। ਮੁੰਬਈ ਤੋਂ ਦਿਲਜੀਤ ਦੀ ਟੀਮ ਲੁਧਿਆਣਾ ਵਿਖੇ ਪਹੁੰਚ ਚੁੱਕੀ ਹੈ ਅਤੇ ਪੋ੍ਰਗਰਾਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦਿਲਜੀਤ ਦੇ ਸ਼ੋਅ ਨੂੰ ਪ੍ਰਸ਼ਾਸਨਿਕ ਰੂਪ ਨਾਲ ਮਨਜੂਰੀ ਵੀ ਮਿਲ ਚੁੱਕੀ ਹੈ। ਇਸਦੇ ਚੱਲਦਿਆਂ ਦਿਲਜੀਤ ਨੇ ਪੂਰੇ ਸ਼ੋਅ ਲਈ ਪ੍ਰਸ਼ਾਸਨ ਨੂੰ 20 ਲੱਖ 65 ਹਜ਼ਾਰ ਰੁਪਏ ਦਿੱਤੇ ਹਨ।

    ਇਸੇ ਦੌਰਾਨ 31 ਦਸੰਬਰ ਨੂੰ ਲੁਧਿਆਣਾ ਸ਼ਹਿਰ ਵਿਚ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਕਮਿਸ਼ਨਰ ਖੁਦ ਲਗਾਤਾਰ ਐਗਰੀਕਲਚਰ ਯੂਨੀਵਰਸਿਟੀ ਦਾ ਦੌਰਾ ਕਰ ਰਹੇ ਹਨ। ਉਧਰ ਦੂਜੇ ਪਾਸੇ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਸ਼ਹਿਰ ਵਿਚ ਟਿਕਟਾਂ ਦੀ ਬਲੈਕ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਕਈ ਗੁਣਾਂ ਜ਼ਿਆਦਾ ਰੇਟ ’ਤੇ ਟਿਕਟ ਵੇਚੀਆਂ ਜਾ ਰਹੀਆਂ ਹਨ। ਇਸ ਸ਼ੋਅ ਵਿਚ 60 ਤੋਂ 70 ਹਜ਼ਾਰ ਤੱਕ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। 

    RELATED ARTICLES

    Most Popular

    Recent Comments