More
    HomePunjabi NewsLiberal Breakingਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿਸ਼ਾਲ ਰੈਲੀ ਵਿੱਚ...

    ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿਸ਼ਾਲ ਰੈਲੀ ਵਿੱਚ ਪਹੁੰਚੇ CM ਮਾਨ

    ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਜੀ ਦੇ ਹੱਕ ‘ਚ ਰੱਖੀ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ‘ਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ। ਮੈਨੂੰ ਉਮੀਦ ਹੈ ਕਿ ਇਸ ਵਾਰ ਡੇਰਾ ਬਾਬਾ ਨਾਨਕ ਦੇ ਲੋਕ ‘ਆਪ’ ਨੂੰ ਇੱਕਤਰਫਾ ਜਿੱਤ ਦੇ ਕੇ ਇਤਿਹਾਸ ਸਿਰਜਣਗੇ।

    ਮਾਣ ਸਤਿਕਾਰ ਅਤੇ ਪਿਆਰ ਦੇਣ ਲਈ ਦਿਲੋਂ ਧੰਨਵਾਦ। ਪ੍ਰਤਾਪ ਬਾਜਵਾ ਨੇ ਕੈਪਟਨ ਸਰਕਾਰ ਵੇਲੇ PWD ਮੰਤਰੀ ਰਹਿੰਦਿਆਂ ਆਪਣੇ ਹੀ ਹਲਕੇ ਗੁਰਦਾਸਪੁਰ ਤੋਂ ਚੰਡੀਗੜ੍ਹ ਦੇ ਰਾਸਤੇ ‘ਚ ਸਭ ਤੋਂ ਵੱਧ ਟੋਲ ਪਲਾਜ਼ੇ ਲਗਵਾਏ ਸੀ। ਪਰ ਅਸੀਂ ਸੂਬੇ ‘ਚੋਂ ਹੁਣ ਤੱਕ 16 ਟੋਲ ਪਲਾਜ਼ੇ ਬੰਦ ਕਰਵਾ ਚੁੱਕੇ ਹਾਂ। ਜਿਸ ਨਾਲ ਪੰਜਾਬੀਆਂ ਦੇ ਇੱਕ ਦਿਨ ਦੇ 62 ਲੱਖ ਰੁਪਏ ਬਚਨ ਲੱਗ ਗਏ।

    ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਵਿਧਾਇਕਾਂ ਦੀਆਂ ਵੱਧ ਪੈਨਸ਼ਨਾਂ ਬੰਦ ਕੀਤੀਆਂ। ਇੱਕ ਵਿਧਾਇਕ ਨੂੰ ਇੱਕ ਪੈਨਸ਼ਨ ਵਾਲਾ ਕਾਨੂੰਨ ਲਿਆਂਦਾ। ਜਦਕਿ ਮੁਲਾਜ਼ਮ 58 ਦੀ ਉਮਰ ‘ਚ ਰਿਟਾਇਰ ਹੁੰਦੇ ਨੇ ਤਾਂ ਉਨ੍ਹਾਂ ਨੂੰ ਇੱਕ ਪੈਨਸ਼ਨ ਮਿਲਦੀ ਹੈ ਤੇ ਇਹ ਵਿਧਾਇਕ 7-7 ਲਈ ਫਿਰਦੇ ਸੀ। ਕਲਾਨੌਰ ਵਾਲਿਓ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦਾ ਮਸ਼ੀਨ ਉੱਪਰ ਪਹਿਲੇ ਨੰਬਰ ‘ਤੇ ਬਟਨ ਹੈ ਅਤੇ ਆਉਣਾ ਵੀ ਆਪਾ ਪਹਿਲੇ ਨੰਬਰ ‘ਤੇ ਹੈ ।

    ਭਾਰੀ ਗਿਣਤੀ ‘ਚ ਵੋਟਾਂ ਪਾ ਕੇ ਤੁਸੀਂ ਸਰਕਾਰ ‘ਚ ਆਪਣਾ ਹਿੱਸਾ ਪਾਓ । ਤੁਹਾਡੀਆਂ ਸਾਰੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ।

    RELATED ARTICLES

    Most Popular

    Recent Comments