HomePunjabi Newsਅਮਰੀਕੀ ਰਾਸ਼ਟਰਪਤੀ ਚੋਣਾਂ : ਕਮਲਾ ਹੈਰਿਸ ਨੇ ‘ਰੇਟਿੰਗ’ ਵਿਚ ਟਰੰਪ ਨੂੰ ਪਛਾੜਿਆ

ਅਮਰੀਕੀ ਰਾਸ਼ਟਰਪਤੀ ਚੋਣਾਂ : ਕਮਲਾ ਹੈਰਿਸ ਨੇ ‘ਰੇਟਿੰਗ’ ਵਿਚ ਟਰੰਪ ਨੂੰ ਪਛਾੜਿਆ

5 ਨਵੰਬਰ ਨੂੰ ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਪੈਣੀਆਂ ਹਨ ਵੋਟਾਂ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਆਉਂਦੀ 5 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਵੋਟਾਂ ਪੈਣੀਆਂ ਹਨ। ਇਨ੍ਹਾਂ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚ ਸਿੱਧਾ ਚੋਣ ਮੁਕਾਬਲਾ ਹੈ। ਅਮਰੀਕੀ ਚੋਣਾਂ ਦੌਰਾਨ ਜਿੱਥੇ ਭਾਰਤਵੰਸ਼ੀ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਇਕ ਦੂਜੇ ’ਤੇ ਇਲਜ਼ਾਮ ਲਗਾ ਰਹੇ ਹਨ, ਉਥੇ ਹੀ ਕਮਲਾ ਹੈਰਿਸ ਕਈ ਸੂਬਿਆਂ ਵਿਚ ਟਰੰਪ ਤੋਂ ਅੱਗੇ ਵੀ ਚੱਲ ਰਹੇ ਹਨ।

ਪੋਲ ਮੁਤਾਬਕ ਕਮਲਾ ਹੈਰਿਸ 49 ਫੀਸਦੀ ਦੇ ਨਾਲ ਅੱਗੇ ਹਨ, ਜਦੋਂ ਕਿ ਟਰੰਪ ਨੂੰ 45 ਫੀਸਦੀ ਰੇਟਿੰਗ ਮਿਲੀ ਹੈ। ਅਮਰੀਕੀ ਚੋਣਾਂ ਵਿਚ ਭਾਰਤਵੰਸ਼ੀ ਕਮਲਾ ਹੈਰਿਸ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਨੇ ਇਕ ਚੋਣ ਰੈਲੀ ਦੌਰਾਨ ਕਮਲਾ ਹੈਰਿਸ ਨੂੰ ਕੱਟੜਪੰਥੀ ਵੀ ਦੱਸਿਆ ਅਤੇ ਹੈਰਿਸ ਦਾ ਮਜ਼ਾਕ ਵੀ ਉਡਾਇਆ ਸੀ। 

RELATED ARTICLES

Most Popular

Recent Comments