HomePunjabi Newsਨਸ਼ੇ ਦੀ ਓਵਰਡੋਜ਼ ਨੇ ਅੰਮਿ੍ਤਸਰ ’ਚ ਲਈ ਇਕ ਹੋਰ ਨੌਜਵਾਨ ਦੀ ਲਈ...

ਨਸ਼ੇ ਦੀ ਓਵਰਡੋਜ਼ ਨੇ ਅੰਮਿ੍ਤਸਰ ’ਚ ਲਈ ਇਕ ਹੋਰ ਨੌਜਵਾਨ ਦੀ ਲਈ ਜਾਨ

ਮਿ੍ਤਕ ਨੌਜਵਾਨ ਦੇ ਹੱਥ ’ਚ ਲੱਗੀ ਹੋਈ ਮਿਲੀ ਸਰਿੰਜ

ਅੰਮਿ੍ਤਸਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਨਸ਼ਿਆਂ ਦਾ ਦੈਂਤ ਆਏ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਅੰਮਿ੍ਤਸਰ ਜ਼ਿਲ੍ਹੇ ’ਚ ਨਸ਼ੇ ਓਵਰਡੋਜ਼ ਲੈਣ ਕਰਕੇ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਜਦੋਂ ਮਿ੍ਤਕ ਨੌਜਵਾਨ ਦੀ ਦੇਹ ਬਰਾਮਦ ਕੀਤੀ ਉਸ ਸਮੇਂ ਉਸ ਦੇ ਹੱਥ ਵਿਚ ਸਰਿੰਗ ਲੱਗੀ ਹੋਈ ਸੀ।

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੇ ਸਰੀਰ ’ਤੇ ਕਿਸੇ ਦੀ ਤਰ੍ਹਾਂ ਦੀ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ ਅਤੇ ਉਸਦਾ ਸਕੂਟਰ ਵੀ ਉਸ ਦੇ ਕੋਲ ਹੀ ਖੜ੍ਹਾ ਸੀ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਮਿ੍ਤਕ ਨੌਜਵਾਨ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਕਿ ਉਸ ਨੂੰ ਆਪਣੇ ਹੱਥ ਵਿਚ ਲੱਗੀ ਹੋਈ ਸਰਿੰਜ ਨੂੰ ਹਟਾਉਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਮਿ੍ਤਕ ਨੌਜਵਾਨ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ।

RELATED ARTICLES

Most Popular

Recent Comments