More
    HomePunjabi NewsLiberal Breakingਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਅੱਜ 3 ਜਗ੍ਹਾ ਕਰਨਗੇ ਰੋਡ...

    ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਅੱਜ 3 ਜਗ੍ਹਾ ਕਰਨਗੇ ਰੋਡ ਸ਼ੋ

    ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਕੰਗ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਤਿੰਨ ਰੋਡ ਸ਼ੋਅ ਕਰਨਗੇ। ਉਹ ਦੁਪਹਿਰ 3 ਵਜੇ ਨੰਗਲ, 4 ਵਜੇ ਬੱਗਾ ਅਤੇ ਸ਼ਾਮ 5 ਵਜੇ ਬਲਾਚੌਰ ਵਿਖੇ ਰੋਡ ਸ਼ੋਅ ਕਰਨਗੇ। ਦੋਵੇਂ ਆਗੂ ਜਨ ਸਭਾ ਕਰਨ ਦੀ ਥਾਂ ਰੋਡ ਸ਼ੋਅ ਹੀ ਕਰਨਗੇ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸ੍ਰੀ ਮੁਕਤਸਰ ਸਾਹਿਬ ਅਤੇ ਮੰਡੀ ਗੋਬਿੰਦਗੜ੍ਹ ‘ਚ ਰੋਡ ਸ਼ੋਅ ਕਰਨਗੇ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਆਨੰਦਪੁਰ ਸਾਹਿਬ ਹਲਕੇ ‘ਚ ਚੋਣ ਪ੍ਰਚਾਰ ਨੂੰ ਤਿੱਖਾ ਕਰਨਗੇ। ਸੀਐਮ ਭਗਵੰਤ ਮਾਨ ਨੇ ਚੋਣਾਂ ਵਿੱਚ 13-0 ਦਾ ਨਾਅਰਾ ਦਿੱਤਾ ਹੈ।

    RELATED ARTICLES

    Most Popular

    Recent Comments