ਸਿਮਰਜੀਤ ਬੈਂਸ ਨੇ ਰਵਨੀਤ ਬਿੱਟੂ ਦੀ ਕਾਲ ਰਿਕਾਰਡਿੰਗ ਜਨਤਕ ਕੀਤੀ ਹੈ ਇਸ ਕਾਲ ਰਿਕਾਰਡਿੰਗ ਦੇ ਵਿੱਚ ਬਿੱਟੂ ਹੋਰ ਸਿਆਸੀ ਆਗੂਆਂ ਨੂੰ ਅਪਸ਼ਬਦ ਬੋਲਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਇਸ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਸਿਮਰਜੀਤ ਬੈਂਸ ਨੇ ਇਸ ਰਿਕਾਰਡਿੰਗ ਦੇ ਜ਼ਰੀਏ ਰਵਨੀਤ ਬਿੱਟੂ ਤੇ ਵੱਡੇ ਸਿਆਸੀ ਹਮਲੇ ਬੋਲੇ ਹਨ।
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਆਡੀਓ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੀ ਹੈ। ਉਸ ਨੇ ਕਾਫੀ ਹੱਦ ਤੱਕ ਆਪਣੇ ਆਪ ‘ਤੇ ਕਾਬੂ ਪਾਇਆ ਪਰ ਜਦੋਂ ਬਿੱਟੂ ਵਾਰ-ਵਾਰ ਉਸ ‘ਤੇ ਨਿੱਜੀ ਹਮਲੇ ਕਰ ਰਹੇ ਹਨ ਤਾਂ ਅੱਜ ਉਸ ਨੂੰ ਇਹ ਆਡੀਓ ਜਨਤਕ ਕਰਨ ਲਈ ਮਜਬੂਰ ਹੋਣਾ ਪਿਆ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਬਿੱਟੂ ਨੂੰ ਕਈ ਵਾਰ ਸੁਨੇਹੇ ਭੇਜ ਕੇ ਉਨ੍ਹਾਂ ਨੂੰ ਨਿੱਜੀ ਹਮਲੇ ਨਾ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਅੱਜ ਉਨ੍ਹਾਂ ਨੂੰ ਆਪਣੀ ਅਸਲੀਅਤ ਲੋਕਾਂ ਸਾਹਮਣੇ ਉਜਾਗਰ ਕਰਨੀ ਪਈ।
ਬੈਂਸ ਨੇ ਕਿਹਾ ਕਿ ਜਦ ਦੇ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ, ਉਦੋਂ ਤੋਂ ਹੀ ਉਹ ਬਿੱਟੂ ਆਪਾ ਗੁਆ ਚੁੱਕੇ ਹਨ। ਬਿੱਟੂ ਮੰਦ ਬੁੱਧੀ ਹੈ ਉਹ ਸਿਰਫ਼ ਸੂਟ-ਬੂਟ ਪਾ ਕੇ ਉੱਥੇ ਖੜ੍ਹਾ ਹੁੰਦਾ ਹੈ ਤਾਂ ਉਹ ਚੰਗਾ ਲੱਗਦਾ ਹੈ, ਪਰ ਜਦੋਂ ਉਹ ਬੋਲਦਾ ਹੈ ਤਾਂ ਉਸ ਦੀ ਅਸਲੀਅਤ ਸਭ ਦੇ ਸਾਹਮਣੇ ਆ ਜਾਂਦੀ ਹੈ। ਸਾਂਸਦ ਹੋਣ ਦੇ ਬਾਵਜੂਦ ਬਿੱਟੂ ਅਜੇ ਸਿਆਣੇ ਨਹੀਂ ਹਨ।