ਚੰਡੀਗੜ੍ਹ: ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਅੱਜ ਇੱਕ ਵਫ਼ਦ ਨੇ ਪੰਜਾਬ ਦੀ ਮੁੱਖ ਚੋਣ ਅਧਿਕਾਰੀ (CEO) ਨਾਲ ਮੁਲਾਕਾਤ ਕੀਤੀ। ਇਆਲੀ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਪਾਰਟੀ ਦੀ ਰਜਿਸਟ੍ਰੇਸ਼ਨ ਨਾ ਹੋਣ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ। ਉਨ੍ਹਾਂ ਦੱਸਿਆ ਕਿ CEO ਨੇ ਗ੍ਰਹਿ ਵਿਭਾਗ ਦੇ ਇਤਰਾਜ਼ਾਂ ਦਾ ਜਵਾਬ ਮੰਗਣ ਲਈ ਸੂਬਾ ਸਰਕਾਰ ਨੂੰ ਕਈ ਰਿਮਾਈਂਡਰ ਭੇਜੇ ਹਨ, ਪਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਆਲੀ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਪਾਰਟੀ ਨੂੰ ਇੱਕ ਵੱਡਾ ਸਿਆਸੀ ਖ਼ਤਰਾ ਮੰਨਦੀਆਂ ਹਨ, ਇਸੇ ਲਈ ਜਾਣਬੁੱਝ ਕੇ ਰਜਿਸਟ੍ਰੇਸ਼ਨ ਰੋਕੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਉਹ ਦਿੱਲੀ ‘ਚ ਧਰਨਾ ਦੇਣ, ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਪ੍ਰਦਰਸ਼ਨ ਕਰਨ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਸਮੇਤ ਹਰ ਮੋਰਚੇ ‘ਤੇ ਲੜਾਈ ਲੜਨ ਲਈ ਤਿਆਰ ਹਨ।
ਬ੍ਰੇਕਿੰਗ: ਪਾਰਟੀ ਰਜਿਸਟ੍ਰੇਸ਼ਨ ਮਾਮਲੇ ‘ਤੇ CEO ਨੂੰ ਮਿਲਿਆ ਵਾਰਿਸ ਪੰਜਾਬ ਦੇ ਦਾ ਵਫ਼ਦ, ਇਆਲੀ ਬੋਲੇ- ‘ਕੇਂਦਰ ਤੇ ਸੂਬਾ ਸਰਕਾਰ ਨੇ ਜਾਣਬੁੱਝ ਕੇ ਰੋਕੀ ਰਜਿਸਟ੍ਰੇਸ਼ਨ’
RELATED ARTICLES


