HomePunjabi NewsBusinessਬ੍ਰੇਕਿੰਗ: ਧਨਤੇਰਸ 'ਤੇ ਸੋਨਾ-ਚਾਂਦੀ ਹੋਇਆ ਸਸਤਾ; ਸੋਨਾ 2,677 ਰੁਪਏ ਘਟ ਕੇ 1.41...

ਬ੍ਰੇਕਿੰਗ: ਧਨਤੇਰਸ ‘ਤੇ ਸੋਨਾ-ਚਾਂਦੀ ਹੋਇਆ ਸਸਤਾ; ਸੋਨਾ 2,677 ਰੁਪਏ ਘਟ ਕੇ 1.41 ਲੱਖ ‘ਤੇ ਆਇਆ, ਚਾਂਦੀ ਦੀਆਂ ਕੀਮਤਾਂ ‘ਚ 4,432 ਰੁਪਏ ਦੀ ਗਿਰਾਵਟ

ਚੰਡੀਗੜ੍ਹ: ਧਨਤੇਰਸ ਦੇ ਪਵਿੱਤਰ ਤਿਉਹਾਰ ਮੌਕੇ ਸੋਨਾ ਅਤੇ ਚਾਂਦੀ ਖਰੀਦਣ ਵਾਲੇ ਗਾਹਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਬਾਜ਼ਾਰ ਵਿੱਚ ਕੀਮਤੀ ਧਾਤਾਂ ਦੇ ਰੇਟ ਹੇਠਾਂ ਆਏ ਹਨ। ਸੋਨੇ ਦੀ ਕੀਮਤ ਵਿੱਚ 2,677 ਰੁਪਏ ਦੀ ਕਟੌਤੀ ਦਰਜ ਕੀਤੀ ਗਈ ਹੈ, ਜਿਸ ਮਗਰੋਂ ਇਹ 1.41 ਲੱਖ ਰੁਪਏ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਚਾਂਦੀ ਵੀ 4,432 ਰੁਪਏ ਸਸਤੀ ਹੋ ਗਈ ਹੈ। ਅੰਕੜਿਆਂ ਅਨੁਸਾਰ, ਇਸ ਸਾਲ ਚਾਂਦੀ ਦੀਆਂ ਕੀਮਤਾਂ ਵਿੱਚ ਹੁਣ ਤੱਕ ਕੁੱਲ 48,000 ਰੁਪਏ ਦੀ ਵੱਡੀ ਗਿਰਾਵਟ ਆ ਚੁੱਕੀ ਹੈ। ਕੀਮਤਾਂ ਘਟਣ ਕਾਰਨ ਤਿਉਹਾਰੀ ਸੀਜ਼ਨ ਦੌਰਾਨ ਸਰਾਫਾ ਬਾਜ਼ਾਰਾਂ ਵਿੱਚ ਖਰੀਦਦਾਰਾਂ ਦੀ ਭੀੜ ਵਧਣ ਦੀ ਉਮੀਦ ਹੈ।

RELATED ARTICLES

Most Popular

Recent Comments