HomePunjabi NewsLiberal Breakingਬ੍ਰੇਕਿੰਗ: ਵਿਧਾਇਕਾ ਅਮਨਦੀਪ ਕੌਰ ਦੇ ਘਰੋਂ ED ਦਾ ਖਾਲੀ ਹੱਥ ਮੁੜਨਾ ਭਾਜਪਾ...

ਬ੍ਰੇਕਿੰਗ: ਵਿਧਾਇਕਾ ਅਮਨਦੀਪ ਕੌਰ ਦੇ ਘਰੋਂ ED ਦਾ ਖਾਲੀ ਹੱਥ ਮੁੜਨਾ ਭਾਜਪਾ ਦੀ ਰਾਜਨੀਤੀ ‘ਤੇ ਵੱਡੀ ਚਪੇੜ; AAP ਦਾ ਤਿੱਖਾ ਹਮਲਾ

ਚੰਡੀਗੜ੍ਹ/ਮੋਗਾ: ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰੋਂ ਈਡੀ (ED) ਦੀ ਟੀਮ ਦੇ ਖਾਲੀ ਹੱਥ ਵਾਪਸ ਜਾਣ ਤੋਂ ਬਾਅਦ ‘ਆਪ’ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਈਡੀ ਦਾ ਬਿਨਾਂ ਕਿਸੇ ਸਬੂਤ ਦੇ ਖਾਲੀ ਹੱਥ ਮੁੜਨਾ ਭਾਜਪਾ ਦੀ ਡਰਾਵਿਆਂ ਦੀ ਰਾਜਨੀਤੀ ‘ਤੇ ਇੱਕ ਵੱਡੀ ਚਪੇੜ ਹੈ। ਪਾਰਟੀ ਨੇ ਸਪੱਸ਼ਟ ਕੀਤਾ ਕਿ ‘ਆਪ’ ਨਾ ਤਾਂ ਕਦੇ ਧੱਕੇਸ਼ਾਹੀ ਅੱਗੇ ਝੁਕੀ ਹੈ ਅਤੇ ਨਾ ਹੀ ਕਦੇ ਝੁਕੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਾਜਪਾ ਵੱਲੋਂ ਰਚੀਆਂ ਜਾ ਰਹੀਆਂ ਇਨ੍ਹਾਂ ਕੋਝੀਆਂ ਸਾਜ਼ਿਸ਼ਾਂ ਦਾ ਢੁਕਵਾਂ ਜਵਾਬ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ।

RELATED ARTICLES

Most Popular

Recent Comments