ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਇੱਕ ਹੋਰ ਵੱਡਾ ਮੀਲ ਦਾ ਪੱਥਰ ਗੱਡਿਆ ਹੈ। ਦਿਲਜੀਤ ਨੂੰ 2026 ਦੇ ਲੈਟਿਨ ਗ੍ਰੈਮੀ ਅਵਾਰਡਜ਼ ਵਿੱਚ ਪਰਫਾਰਮਰਾਂ ਵਿੱਚੋਂ ਇੱਕ ਵਜੋਂ ਐਲਾਨਿਆ ਗਿਆ ਹੈ। ਲੈਟਿਨ ਰਿਕਾਰਡਿੰਗ ਅਕੈਡਮੀ ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ “G.O.A.T.” ਗਾਇਕ ਦਿਲਜੀਤ ਦੋਸਾਂਝ ਅਵਾਰਡਾਂ ਦੇ 27ਵੇਂ ਸੰਸਕਰਣ ਵਿੱਚ ਆਪਣੀ ਪੇਸ਼ਕਾਰੀ ਦੇਣਗੇ। ਇਹ ਵੱਕਾਰੀ ਸਮਾਗਮ 12 ਨਵੰਬਰ ਨੂੰ ਲਾਸ ਵੇਗਾਸ ਦੇ ਐਮ.ਜੀ.ਐਮ. (MGM) ਗ੍ਰੈਂਡ ਗਾਰਡਨ ਏਰੀਨਾ ਵਿਖੇ ਕਰਵਾਇਆ ਜਾਵੇਗਾ, ਜਿੱਥੇ ਪੰਜਾਬੀ ਗਾਇਕ ਦੁਨੀਆ ਭਰ ਦੇ ਦਿੱਗਜਾਂ ਸਾਹਮਣੇ ਆਪਣੀ ਕਲਾ ਦਾ ਲੋਹਾ ਮਨਵਾਉਣਗੇ।
ਬ੍ਰੇਕਿੰਗ: ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ; 2026 ਦੇ ਲੈਟਿਨ ਗ੍ਰੈਮੀ ਅਵਾਰਡਜ਼ ‘ਚ ਕਰਨਗੇ ਪਰਫਾਰਮ, ਲਾਸ ਵੇਗਾਸ ‘ਚ ਲੱਗਣਗੀਆਂ ਰੌਣਕਾਂ
RELATED ARTICLES


