HomePunjabi NewsLiberal Breakingਬ੍ਰੇਕਿੰਗ: ਰਾਜਪੁਰਾ ਨੇੜੇ ਕਰਮਭੂਮੀ ਐਕਸਪ੍ਰੈੱਸ ਦੇ 4 ਡੱਬਿਆਂ ਨੂੰ ਲੱਗੀ ਭਿਆਨਕ ਅੱਗ;...

ਬ੍ਰੇਕਿੰਗ: ਰਾਜਪੁਰਾ ਨੇੜੇ ਕਰਮਭੂਮੀ ਐਕਸਪ੍ਰੈੱਸ ਦੇ 4 ਡੱਬਿਆਂ ਨੂੰ ਲੱਗੀ ਭਿਆਨਕ ਅੱਗ; ਸਵਾਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ, ਵੱਡਾ ਹਾਦਸਾ ਟਲਿਆ

ਰਾਜਪੁਰਾ: ਰਾਜਪੁਰਾ-ਸਰਹਿੰਦ ਰੇਲਵੇ ਸੈਕਸ਼ਨ ‘ਤੇ ਪਿੰਡ ਸਰਾਏ ਬੰਜਾਰਾ ਨੇੜੇ ਅੱਜ ਦੁਪਹਿਰ ਉਸ ਸਮੇਂ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਸਵਾਰੀਆਂ ਨਾਲ ਖਚਾਖਚ ਭਰੀ ਕਰਮਭੂਮੀ ਐਕਸਪ੍ਰੈੱਸ (12507) ਰੇਲਗੱਡੀ ਦੇ 4 ਡੱਬਿਆਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਰੇਲਵੇ ਸਟਾਫ਼ ਦੀ ਮੁਸਤੈਦੀ ਅਤੇ ਸੂਝ-ਬੂਝ ਸਦਕਾ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਇਹ ਰੇਲਗੱਡੀ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਰਾਜਪੁਰਾ ਮਨਜੀਤ ਸਿੰਘ, ਐੱਸਐੱਚਓ ਕਿਰਪਾਲ ਸਿੰਘ ਮੋਹੀ ਅਤੇ ਹੋਰ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

RELATED ARTICLES

Most Popular

Recent Comments