ਸੰਗਰੂਰ: ਉੱਘੇ ਸਾਹਿਤਕਾਰ ਅਤੇ ਸਮਾਜ ਸੇਵੀ ਮੋਹਨ ਸ਼ਰਮਾ (79) ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਬੀਤੇ ਐਤਵਾਰ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਣ ਮਗਰੋਂ ਉਹ ਪਟਿਆਲਾ ਦੇ ਅਮਰ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਅੱਜ ਦੁਪਹਿਰ ਸਥਾਨਕ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਹਜ਼ਾਰਾਂ ਲੋਕਾਂ ਵੱਲੋਂ ਨਮ ਅੱਖਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਜ਼ਿਲ੍ਹਾ ਬੱਚਤ ਅਫ਼ਸਰ ਵਜੋਂ ਸੇਵਾਮੁਕਤ ਹੋਣ ਉਪਰੰਤ ਉਨ੍ਹਾਂ ਨੇ ਲੰਮਾ ਸਮਾਂ ਰੈੱਡ ਕਰਾਸ ਨਸ਼ਾ ਛੁਡਾਊ ਹਸਪਤਾਲ ਸੰਗਰੂਰ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ।
ਬ੍ਰੇਕਿੰਗ: ਉੱਘੇ ਸਾਹਿਤਕਾਰ ਤੇ ਸਮਾਜ ਸੇਵੀ ਮੋਹਨ ਸ਼ਰਮਾ ਦਾ ਦੇਹਾਂਤ; ਸੜਕ ਹਾਦਸੇ ‘ਚ ਹੋਏ ਸਨ ਜ਼ਖ਼ਮੀ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
RELATED ARTICLES


