HomePunjabi NewsLiberal Breakingਬ੍ਰੇਕਿੰਗ: ਸੁਖਬੀਰ ਬਾਦਲ ਦੀ 16 ਨਵੰਬਰ ਨੂੰ ਸੁਨਾਮ ਫੇਰੀ; ਅਕਾਲੀ ਆਗੂਆਂ ਵੱਲੋਂ...

ਬ੍ਰੇਕਿੰਗ: ਸੁਖਬੀਰ ਬਾਦਲ ਦੀ 16 ਨਵੰਬਰ ਨੂੰ ਸੁਨਾਮ ਫੇਰੀ; ਅਕਾਲੀ ਆਗੂਆਂ ਵੱਲੋਂ ਤਿਆਰੀਆਂ ਤੇਜ਼, ਪਿੰਡਾਂ ‘ਚ ਮੀਟਿੰਗਾਂ ਦਾ ਦੌਰ ਜਾਰੀ

ਸੁਨਾਮ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 16 ਨਵੰਬਰ ਦੀ ਹਲਕਾ ਸੁਨਾਮ ਫੇਰੀ ਨੂੰ ਲੈ ਕੇ ਪਾਰਟੀ ਆਗੂਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਹਲਕਾ ਆਬਜ਼ਰਬਰ ਬਿੱਕਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡਾਂ ਵਿੱਚ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਪਿੰਡ ਸ਼ੇਰੋਂ ਵਿਖੇ ਐੱਸ.ਸੀ. ਵਿੰਗ ਦੇ ਹਲਕਾ ਪ੍ਰਧਾਨ ਹਰਬੰਸ ਸਿੰਘ ਭਰੂਰ ਦੀ ਮੌਜੂਦਗੀ ‘ਚ ਭਰਵੀਂ ਮੀਟਿੰਗ ਹੋਈ। 16 ਨਵੰਬਰ ਨੂੰ ਚੀਮਾ ਮੰਡੀ ਵਿਖੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਸੁਖਬੀਰ ਬਾਦਲ ਦਾ ਸਵਾਗਤ ਕੀਤਾ ਜਾਵੇਗਾ।

RELATED ARTICLES

Most Popular

Recent Comments