ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਕਾਰਜਕਾਲ ਅਤੇ ਈਮਾਨਦਾਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਪੌਣੇ ਪੰਜ ਸਾਲ ਹੋ ਗਏ ਹਨ, ਜੇਕਰ ਇਸ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਵਜੋਂ ਲਿਆ ਹੋਵੇ ਤਾਂ ਕੋਈ ਸਾਬਤ ਕਰਕੇ ਦਿਖਾਵੇ। ਵਿਰੋਧੀਆਂ ‘ਤੇ ਅਸਿੱਧਾ ਨਿਸ਼ਾਨਾ ਸਾਧਦਿਆਂ CM ਮਾਨ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੰਜਾਬ ਦੇ ਲੋਕਾਂ ਦਾ ਸਾਥ ਅਤੇ ਪਿਆਰ ਉਨ੍ਹਾਂ ਦੇ ਨਾਲ ਹੈ, ਉਨ੍ਹਾਂ ਨੂੰ ਕਿਸੇ ਵੀ ਸਿਆਸੀ ਵਿਰੋਧ ਜਾਂ ਸਾਜ਼ਿਸ਼ ਦੀ ਕੋਈ ਪਰਵਾਹ ਨਹੀਂ ਹੈ।
ਬ੍ਰੇਕਿੰਗ: ‘ਪੌਣੇ 5 ਸਾਲਾਂ ‘ਚ ਇੱਕ ਰੁਪਿਆ ਨਹੀਂ ਲਿਆ, ਜਦੋਂ ਤੱਕ ਲੋਕ ਮੇਰੇ ਨਾਲ ਨੇ ਕੋਈ ਪਰਵਾਹ ਨਹੀਂ’; CM ਮਾਨ ਦਾ ਵੱਡਾ ਬਿਆਨ
RELATED ARTICLES


