HomePunjabi NewsLiberal Breakingਬ੍ਰੇਕਿੰਗ: ਮੁਹਾਲੀ ਦਾ ਕਾਲਕਟ ਭਵਨ ਉਦਯੋਗ ਵਿਭਾਗ ਨੂੰ ਸੌਂਪਣ ਦੇ ਫ਼ੈਸਲੇ 'ਤੇ...

ਬ੍ਰੇਕਿੰਗ: ਮੁਹਾਲੀ ਦਾ ਕਾਲਕਟ ਭਵਨ ਉਦਯੋਗ ਵਿਭਾਗ ਨੂੰ ਸੌਂਪਣ ਦੇ ਫ਼ੈਸਲੇ ‘ਤੇ ਲੱਗੀ ਬਰੇਕ; ਮੰਤਰੀ ਖੁੱਡੀਆਂ ਨੇ ਲਿਆ ਸਖ਼ਤ ਸਟੈਂਡ

ਮੁਹਾਲੀ: ਏਅਰਪੋਰਟ ਰੋਡ ‘ਤੇ ਸਥਿਤ ਕਾਲਕਟ ਭਵਨ ਨੂੰ ਉਦਯੋਗ ਵਿਭਾਗ ਨੂੰ ਸੌਂਪਣ ਦੇ ਫ਼ੈਸਲੇ ‘ਤੇ ਫਿਲਹਾਲ ਬਰੇਕ ਲੱਗ ਗਈ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮਾਮਲੇ ‘ਤੇ ਸਖ਼ਤ ਸਟੈਂਡ ਲਿਆ ਹੈ ਅਤੇ ਕਿਸਾਨ ਜਥੇਬੰਦੀਆਂ ਦੇ ਹਵਾਲੇ ਨਾਲ ਖੇਤੀ ਵਿਭਾਗ ਨੇ ਇਸ ਫ਼ੈਸਲੇ ‘ਤੇ ਆਪਣੀ ਅਸਹਿਮਤੀ ਪ੍ਰਗਟਾਈ ਹੈ। ਹੁਣ ਨਵੇਂ ਇਤਰਾਜ਼ਾਂ ਨਾਲ ਇਹ ਮਾਮਲਾ ਮੁੜ ਕੈਬਨਿਟ ਅੱਗੇ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ 21 ਜੁਲਾਈ 2026 ਨੂੰ ਕੈਬਨਿਟ ਮੀਟਿੰਗ ਵਿੱਚ ਇੱਥੇ ‘ਸਟਾਰਟ-ਅੱਪ ਸੈਂਟਰ’ ਬਣਾਉਣ ਲਈ ਇਸ ਭਵਨ ਨੂੰ ਉਦਯੋਗ ਵਿਭਾਗ ਨੂੰ ਸੌਂਪਣ ਦਾ ਫ਼ੈਸਲਾ ਹੋਇਆ ਸੀ, ਜਦਕਿ 2016 ਵਿੱਚ ਬਣਿਆ ਇਹ ਭਵਨ ਕਿਸਾਨਾਂ ਅਤੇ ਖੇਤੀ ਮਾਮਲਿਆਂ ਦੀ ਵਿਚਾਰ-ਚਰਚਾ ਲਈ ਬਣਾਇਆ ਗਿਆ ਸੀ।

RELATED ARTICLES

Most Popular

Recent Comments