HomePunjabi NewsLiberal Breakingਬ੍ਰੇਕਿੰਗ: ਸਪੀਕਰ ਸੰਧਵਾਂ ਨੇ 2 ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ ਕੀਤੇ ਮਨਜ਼ੂਰ; ਦੋਵੇਂ...

ਬ੍ਰੇਕਿੰਗ: ਸਪੀਕਰ ਸੰਧਵਾਂ ਨੇ 2 ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ ਕੀਤੇ ਮਨਜ਼ੂਰ; ਦੋਵੇਂ ਸੀਟਾਂ ਐਲਾਨੀਆਂ ਖ਼ਾਲੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਹਨ। ਅਸਤੀਫ਼ੇ ਮਨਜ਼ੂਰ ਹੋਣ ਮਗਰੋਂ ਸਪੀਕਰ ਨੇ ਹਲਕਾ ਅੰਮ੍ਰਿਤਸਰ ਉੱਤਰੀ (15) ਅਤੇ ਸਨੌਰ (114) ਦੀ ਸੀਟ ਨੂੰ ਅਧਿਕਾਰਤ ਤੌਰ ‘ਤੇ ‘ਖ਼ਾਲੀ’ ਐਲਾਨ ਦਿੱਤਾ ਹੈ। ਵਿਧਾਨ ਸਭਾ ਸਕੱਤਰੇਤ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਇਨ੍ਹਾਂ ਦੋਵਾਂ ਸੀਟਾਂ ਦੇ ਖ਼ਾਲੀ ਹੋਣ ਦੀ ਸੂਚਨਾ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।

RELATED ARTICLES

Most Popular

Recent Comments