HomePunjabi NewsLiberal Breakingਬ੍ਰੇਕਿੰਗ: ਈਰਾਨ ਦਾ ਅਮਰੀਕਾ ਨੂੰ ਵੱਡਾ ਆਫ਼ਰ; 'ਸ਼ਰਤਾਂ ਮੰਨੇ ਤਾਂ 2 ਦਿਨਾਂ...

ਬ੍ਰੇਕਿੰਗ: ਈਰਾਨ ਦਾ ਅਮਰੀਕਾ ਨੂੰ ਵੱਡਾ ਆਫ਼ਰ; ‘ਸ਼ਰਤਾਂ ਮੰਨੇ ਤਾਂ 2 ਦਿਨਾਂ ‘ਚ ਮੁੜ ਖੋਲ੍ਹ ਦਿਆਂਗੇ ਹਰਮੁਜ਼ ਜਲ ਮਾਰਗ’

ਤਹਿਰਾਨ/ਵਾਸ਼ਿੰਗਟਨ: ‘ਅਲ ਜਜ਼ੀਰਾ’ ਦੀ ਰਿਪੋਰਟ ਅਨੁਸਾਰ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਐਲਾਨ ਕੀਤਾ ਹੈ ਕਿ ਜੇਕਰ ਅਮਰੀਕਾ ਤਹਿਰਾਨ ਦੀਆਂ ਸ਼ਰਤਾਂ ਮੰਨ ਲੈਂਦਾ ਹੈ, ਤਾਂ ਰਣਨੀਤਕ ਤੌਰ ‘ਤੇ ਅਹਿਮ ਹਰਮੁਜ਼ ਜਲ ਮਾਰਗ (ਸਟਰੇਟ ਆਫ਼ ਹਰਮੁਜ਼) ਨੂੰ ਸਿਰਫ਼ ਦੋ ਦਿਨਾਂ ਦੇ ਅੰਦਰ ਮੁੜ ਖੋਲ੍ਹ ਦਿੱਤਾ ਜਾਵੇਗਾ। ਕਤਰ ਦੀ ਵਿਚੋਲਗੀ ਨਾਲ ਚੱਲ ਰਹੀ ਗੱਲਬਾਤ ਦੌਰਾਨ ਈਰਾਨ ਨੇ ਜਲ ਮਾਰਗ ਖੋਲ੍ਹਣ ਦੀ ਮਿਆਦ 5 ਦਿਨਾਂ ਤੋਂ ਘਟਾ ਕੇ 2 ਦਿਨ ਕਰਨ ਦੀ ਸਹਿਮਤੀ ਦਿੱਤੀ ਹੈ। ਈਰਾਨ ਦੀਆਂ ਮੁੱਖ ਮੰਗਾਂ ਵਿੱਚ ‘ਇਸਲਾਮਾਬਾਦ ਸਮਝੌਤੇ’ ਮਗਰੋਂ ਲੱਗੀਆਂ ਪਾਬੰਦੀਆਂ ਨੂੰ ਹਟਾਉਣਾ, ਖੇਤਰ ‘ਚੋਂ ਅਮਰੀਕੀ ਫੌਜ ਦੀ ਨਫ਼ਰੀ ਘਟਾਉਣਾ, ਕੱਚੇ ਤੇਲ ‘ਤੇ ਛੋਟ ਬਹਾਲ ਕਰਨਾ ਅਤੇ ਈਰਾਨ ਦੇ ਰੋਕੇ ਗਏ ਫੰਡ ਜਾਰੀ ਕਰਨਾ ਸ਼ਾਮਲ ਹਨ।

RELATED ARTICLES

Most Popular

Recent Comments