ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਦੇ ਵਿਆਹ ਸਮਾਗਮ ਦੌਰਾਨ ਬਾਦਲ ਪਰਿਵਾਰ ਦੀ ਹੋਈ ਮਿਲਣੀ ‘ਤੇ ਤਿੱਖਾ ਤੰਜ ਕੱਸਿਆ ਹੈ। ਉਨ੍ਹਾਂ ਅਕਾਲੀ-ਭਾਜਪਾ ਆਗੂਆਂ ਦੀਆਂ ਮੁਲਾਕਾਤਾਂ ‘ਤੇ ਵਰ੍ਹਦਿਆਂ ਕਿਹਾ ਕਿ ਬਾਦਲ ਪਰਿਵਾਰ ਪੰਜਾਬੀਆਂ ਨੂੰ ਮੂਰਖ ਬਣਾ ਰਿਹਾ ਹੈ। CM ਮਾਨ ਨੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਆਮ ਲੋਕਾਂ ਦੇ ਆਪਸ ਵਿੱਚ ਗੰਡਾਸੇ ਚਕਵਾਉਂਦੇ ਸਨ, ਪਰ ਹੁਣ ਖ਼ੁਦ ਵਿਆਹਾਂ ਵਿੱਚ ਇੱਕ-ਦੂਜੇ ਨਾਲ ਗਲਵੱਕੜੀਆਂ ਪਾ ਕੇ ਮਿਲਣੀਆਂ ਕਰਦੇ ਫਿਰਦੇ ਹਨ।
ਬ੍ਰੇਕਿੰਗ: ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ‘ਚ ਬਾਦਲਾਂ ਦੀ ਮਿਲਣੀ ‘ਤੇ CM ਮਾਨ ਦਾ ਤੰਜ; ‘ਸਾਡੇ ਗੰਡਾਸੇ ਚਕਾ ਕੇ ਆਪ ਵਿਆਹਾਂ ‘ਚ ਕਰਦੇ ਫਿਰਦੇ ਮਿਲਣੀਆਂ’
RELATED ARTICLES


