ਮਾਨਸਾ: ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਧਰਨੇ ਨੇੜਿਓਂ ਹਿਰਾਸਤ ਵਿੱਚ ਲਏ ਗਏ ‘ਵਾਰਿਸ ਪੰਜਾਬ ਦੇ’ ਆਗੂ ਲੱਖਾ ਸਿਧਾਣਾ ਅਤੇ ਮੋਹਣਜੀਤ ਸ਼ੇਰੋਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੋਵਾਂ ਆਗੂਆਂ ਨੂੰ ਮਾਨਸਾ ਦੇ ਡਿਊਟੀ ਮੈਜਿਸਟਰੇਟ ਅੰਕਿਤ ਐਰੀ ਦੀ ਕੋਠੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ। ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ।
ਬ੍ਰੇਕਿੰਗ: ਪਰਵਿੰਦਰ ਝੋਟਾ ਇਨਸਾਫ਼ ਮੋਰਚਾ; ਲੱਖਾ ਸਿਧਾਣਾ ਅਤੇ ਮੋਹਣਜੀਤ ਸ਼ੇਰੋਂ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜੇ ਗਏ
RELATED ARTICLES


