HomePunjabi NewsLiberal Breakingਬ੍ਰੇਕਿੰਗ: 'ਤਕਰੀਰ ਤੇ ਤਕਰਾਰ' ਨਾਲ ਖ਼ਤਮ ਹੋਇਆ 'ਆਪ' ਸਰਕਾਰ ਦਾ ਆਖ਼ਰੀ ਵਿਧਾਨ...

ਬ੍ਰੇਕਿੰਗ: ‘ਤਕਰੀਰ ਤੇ ਤਕਰਾਰ’ ਨਾਲ ਖ਼ਤਮ ਹੋਇਆ ‘ਆਪ’ ਸਰਕਾਰ ਦਾ ਆਖ਼ਰੀ ਵਿਧਾਨ ਸਭਾ ਸੈਸ਼ਨ; ਵਿਧਾਇਕਾਂ ਦੇ ਸਿਰਾਂ ਤੋਂ ਗ਼ਾਇਬ ਹੋਈਆਂ ‘ਬਸੰਤੀ ਪੱਗਾਂ’ ਤੇ ਸਾਦਗੀ

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦਾ ਆਖ਼ਰੀ ਵਿਧਾਨ ਸਭਾ ਸੈਸ਼ਨ ਅੱਜ ‘ਤਕਰੀਰ ਤੇ ਤਕਰਾਰ’ ਨਾਲ ਸਮਾਪਤ ਹੋ ਗਿਆ। ਜਿੱਥੇ ਸਦਨ ਅੰਦਰ ਖ਼ਾਮੋਸ਼ੀ ਸੀ, ਉੱਥੇ ਹੀ ਬਾਹਰ ਵਿਰੋਧੀਆਂ ਦਾ ਹੰਗਾਮਾ ਰਿਹਾ। ਖ਼ਾਸ ਗੱਲ ਇਹ ਰਹੀ ਕਿ ਸਰਕਾਰ ਦੇ ਪਹਿਲੇ ਇਜਲਾਸ ‘ਚ ਛਾਇਆ ‘ਬਸੰਤੀ ਰੰਗ’ ਇਸ ਵਾਰ ਗ਼ਾਇਬ ਰਿਹਾ। ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਸਮੇਤ 9 ਵਿਧਾਇਕਾਂ ਅਤੇ ਵਜ਼ੀਰਾਂ ਨੇ ਹੀ ਬਸੰਤੀ ਪੱਗਾਂ ਬੰਨ੍ਹੀਆਂ ਸਨ। ਇਸ ਦੇ ਨਾਲ ਹੀ ਵਿਧਾਇਕਾਂ ਦੇ ਲਿਬਾਸ ‘ਚੋਂ ਪਹਿਲਾਂ ਵਾਲੀ ਸਾਦਗੀ ਦੀ ਥਾਂ ਸੱਤਾ ਦੀ ਚਮਕ ਝਲਕ ਰਹੀ ਸੀ।

RELATED ARTICLES

Most Popular

Recent Comments