ਨਵੀਂ ਦਿੱਲੀ: ਬਦਨਾਮ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਇੱਕ ਕਥਿਤ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਨਵਾਂ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਉਹ ਐਪਸਟੀਨ ਨੂੰ ਕਦੇ ਵੀ ਇਕੱਲੇ ਨਹੀਂ ਮਿਲੇ ਸਨ। ਹੁਣ ਇਸ ਵਾਇਰਲ ਫੋਟੋ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਸਰਕਾਰ ਅਤੇ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ। ਕਾਂਗਰਸ ਨੇ ਤਿੱਖਾ ਤਨਜ਼ ਕੱਸਦਿਆਂ ਪੁੱਛਿਆ ਹੈ ਕਿ ਜੇਕਰ ਉਹ ਕਦੇ ਇਕੱਲੇ ਨਹੀਂ ਮਿਲੇ, ਤਾਂ ਫਿਰ ਇਹ ਤਸਵੀਰਾਂ ਕਿੱਥੋਂ ਆਈਆਂ ਹਨ? ਫਿਲਹਾਲ ਇਸ ਮਾਮਲੇ ‘ਤੇ ਸਿਆਸਤ ਲਗਾਤਾਰ ਭਖਦੀ ਜਾ ਰਹੀ ਹੈ।
ਬ੍ਰੇਕਿੰਗ: ਜਿਨਸੀ ਅਪਰਾਧੀ ਐਪਸਟੀਨ ਤੇ ਮੰਤਰੀ ਹਰਦੀਪ ਪੁਰੀ ਦੀ ਫੋਟੋ ਵਾਇਰਲ; ਮੰਤਰੀ ਬੋਲੇ ਸੀ- ਕਦੇ ਇਕੱਲੇ ਨਹੀਂ ਮਿਲਿਆ, ਕਾਂਗਰਸ ਦਾ ਸਵਾਲ- ਫਿਰ ਤਸਵੀਰਾਂ ਕਿੱਥੋਂ ਆਈਆਂ?
RELATED ARTICLES


