ਮਾਨਸਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਾਨਸਾ ਵਿਖੇ ਨਸ਼ਾ ਵਿਰੋਧੀ ਕਾਰਕੁਨ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਕੇਂਦਰੀ ਜਾਂਚ ਬਿਊਰੋ (CBI) ਐਕਸ਼ਨ ਵਿੱਚ ਆ ਗਈ ਹੈ। ਜਾਣਕਾਰੀ ਅਨੁਸਾਰ, ਮਾਮਲੇ ਦੀ ਤਫ਼ਤੀਸ਼ ਲਈ ਸੀਬੀਆਈ ਦੀ ਪੰਜ ਮੈਂਬਰੀ ਟੀਮ ਬੀਤੀ ਅੱਧੀ ਰਾਤ ਕਰੀਬ 12 ਵਜੇ ਮਾਨਸਾ ਪਹੁੰਚੀ। ਟੀਮ ਨੇ ਸਿਟੀ-2 ਪੁਲਿਸ ਥਾਣੇ ਪਹੁੰਚ ਕੇ ਇਸ ਕਤਲ ਕੇਸ ਨਾਲ ਸਬੰਧਤ ਫ਼ਾਈਲ ਅਤੇ ਅਹਿਮ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ ਅਤੇ ਜਾਂਚ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ: ਅਮਿਤ ਸ਼ਾਹ ਦੇ ਦੌਰੇ ਮਗਰੋਂ ਐਕਸ਼ਨ ‘ਚ CBI; ਅੱਧੀ ਰਾਤ ਨੂੰ ਮਾਨਸਾ ਪਹੁੰਚੀ 5 ਮੈਂਬਰੀ ਟੀਮ, ਥਾਣੇ ਤੋਂ ਫ਼ਾਈਲ ਲਈ ਕਬਜ਼ੇ ‘ਚ
RELATED ARTICLES


