ਨਵੀਂ ਦਿੱਲੀ: ਘਰੇਲੂ LPG ਸਿਲੰਡਰ ਦੀ ਬੁਕਿੰਗ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਹੁਣ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਖਪਤਕਾਰ ਵੀ 25 ਦਿਨਾਂ ਬਾਅਦ ਸਿਲੰਡਰ ਬੁੱਕ ਕਰਵਾ ਸਕਣਗੇ। ਇਸ ਤੋਂ ਪਹਿਲਾਂ ਪਿੰਡਾਂ ਵਿੱਚ 45 ਦਿਨਾਂ ਬਾਅਦ ਬੁਕਿੰਗ ਦੀ ਇਜਾਜ਼ਤ ਸੀ। ਨਵੇਂ ਨਿਯਮਾਂ ਤਹਿਤ ਹੁਣ ਸ਼ਹਿਰਾਂ ਅਤੇ ਪਿੰਡਾਂ ਵਿੱਚ LPG ਸਿਲੰਡਰ ਬੁਕਿੰਗ ਲਈ ਇੱਕੋ ਜਿਹੀ ਸਮਾਂ-ਸੀਮਾ ਹੋਵੇਗੀ। ਇਸ ਬਦਲਾਅ ਨਾਲ ਪੇਂਡੂ ਖਪਤਕਾਰਾਂ ਨੂੰ ਪਹਿਲਾਂ ਦੇ ਮੁਕਾਬਲੇ ਜਲਦੀ ਸਿਲੰਡਰ ਬੁੱਕ ਕਰਨ ਦੀ ਸਹੂਲਤ ਮਿਲੇਗੀ।
ਬ੍ਰੇਕਿੰਗ : ਹੁਣ ਪਿੰਡਾਂ ਵਿੱਚ ਵੀ 25 ਦਿਨਾਂ ਬਾਅਦ LPG ਸਿਲੰਡਰ ਬੁਕਿੰਗ ਹੋਵੇਗੀ, ਸ਼ਹਿਰਾਂ ਵਰਗਾ ਹੋਇਆ ਨਿਯਮ
RELATED ARTICLES


