ਲੁਧਿਆਣਾ: ਸ਼ਹਿਰ ਦੇ 10 ਨਾਮੀ ਸਕੂਲਾਂ ਅਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਈ-ਮੇਲ ਵਿੱਚ ਦੁਪਹਿਰ 1:11 ਅਤੇ 3:11 ਵਜੇ ਧਮਾਕਿਆਂ ਦਾ ਦਾਅਵਾ ਕੀਤਾ ਗਿਆ ਸੀ। ਸੁਰੱਖਿਆ ਵਜੋਂ DAV, KVM ਅਤੇ ਗ੍ਰੀਨਲੈਂਡ ਸਮੇਤ ਕਈ ਸਕੂਲਾਂ ਵਿੱਚ ਤੁਰੰਤ ਛੁੱਟੀ ਕਰ ਦਿੱਤੀ ਗਈ। ਪੁਲਿਸ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।
ਲੁਧਿਆਣਾ ਦੇ 10 ਨਾਮੀ ਸਕੂਲਾਂ ਅਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ; ਸ਼ਹਿਰ ਵਿੱਚ ਭਾਰੀ ਦਹਿਸ਼ਤ
RELATED ARTICLES


