ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਦਾਗੀ ਹੈ। ਜਿਸ ਨੂੰ ਭਾਰਤੀ ਹਵਾਈ ਰੱਖਿਆ ਨੇ ਨਾਕਾਮ ਕਰ ਦਿੱਤਾ। ਫੌਜ ਦੇ ਜਵਾਨਾਂ ਨੇ ਪੰਜਾਬ ਵਿੱਚ ਡੇਗੇ ਗਏ ਪਾਕਿਸਤਾਨੀ ਡਰੋਨਾਂ ਅਤੇ ਮਿਜ਼ਾਈਲਾਂ ਦਾ ਮਲਬਾ ਵੀ ਦਿਖਾਇਆ। ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਸੰਬੰਧੀ ਇੱਕ ਹੋਰ ਨਵਾਂ ਵੀਡੀਓ ਜਾਰੀ ਕੀਤਾ। ਇਸ ਵਿੱਚ ਫੌਜ ਨੇ ਦਿਖਾਇਆ ਕਿ ਕਿਵੇਂ ਉਸਨੇ ਪਾਕਿਸਤਾਨ ਤੋਂ ਦਾਗੇ ਗਏ ਡਰੋਨ ਨੂੰ ਡੇਗ ਦਿੱਤਾ।
ਬ੍ਰੇਕਿੰਗ : ਭਾਰਤੀ ਫੌਜ ਦਾ ਦਾਅਵਾ, ਪਾਕਿਸਤਾਨ ਨੇ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਸੀ ਕੋਸ਼ਿਸ਼
RELATED ARTICLES