ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ‘ਚ ਵੱਡਾ ਖੁਲਾਸਾ, 2 ਗੈਂਗਸਟਰਾਂ ਦੀ ਹੋਈ ਪਛਾਣ

ਯੂਥ ਅਕਾਲੀ ਦਲ ਦੇ ਨੇਤਾ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗੋਲੀ ਚਲਾਉਣ ਵਾਲੇ 2 ਗੈਂਗਸਟਰਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਨੂੰ ਕਤਲ ਅਤੇ ਜਬਰਨ ਵਸੂਲੀ ਵਿੱਚ ਸ਼ਾਮਲ ਵੱਡੇ ਅਪਰਾਧੀ ਦੱਸਿਆ ਜਾ ਰਿਹਾ ਹੈ। ਐਸਐਸਪੀ ਸਤਿੰਦਰ ਸਿੰਘ ਦੇ ਅਨੁਸਾਰ, ਮੋਹਾਲੀ ਅਪਰਾਧ ਜਾਂਚ ਏਜੰਸੀ ਦੀ ਇੱਕ ਟੀਮ ਪਹਿਲਾਂ ਹੀ ਦੋ ਗੈਂਗਸਟਰਾਂ ਦੀ ਭਾਲ ਵਿੱਚ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕਰ ਚੁੱਕੀ ਹੈ।

ਪੁਲਿਸ ਨੇ ਉਨ੍ਹਾਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਸ ਨਾਲ ਜਾਂਚ ਵਿੱਚ ਰੁਕਾਵਟ ਆ ਸਕਦੀ ਹੈ। ਐਸਐਸਪੀ ਨੇ ਕਿਹਾ, “ਦੇਰੀ ਇਸ ਲਈ ਹੋਈ ਕਿਉਂਕਿ ਦੋਵੇਂ ਕਾਤਲ ਪੰਜਾਬ ਖੇਤਰ ਦੇ ਨਹੀਂ ਸਨ। ਸਥਾਨਕ ਅਪਰਾਧੀਆਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਬਹੁਤ ਕੋਸ਼ਿਸ਼ਾਂ ਤੇ ਸਬੂਤ ਮਿਲਣ ਤੋਂ ਬਾਅਦ, ਅਸੀਂ ਉਨ੍ਹਾਂ ਦੀ ਪਛਾਣ ਕਰਨ ਦੇ ਯੋਗ ਹੋਏ ਹਾਂ। ਫਿਲਹਾਲ ਅਸੀਂ ਉਨ੍ਹਾਂ ਦੇ ਨਾਂ ਨਹੀਂ ਦੱਸਾਂਗੇ, ਪਰ ਉਨ੍ਹਾਂ ਵਿੱਚੋਂ ਇੱਕ ਹਰਿਆਣਾ ਦਾ ਅਤੇ ਦੂਜਾ ਗੈਂਗਸਟਰ ਦਿੱਲੀ ਦਾ ਹੈ।

ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਵਿੱਕੀ ਮਿੱਢੂਖੇੜਾ ਮੋਹਾਲੀ ਦੇ ਸੈਕਟਰ -71 ਵਿੱਚ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਖੜ੍ਹਾ ਸੀ ਜਦੋਂ ਇੱਕ ਆਈ -20 ਕਾਰ ਵਿੱਚ ਆਏ ਅਣਪਛਾਤੇ ਨੌਜਵਾਨਾਂ ਨੇ ਵਿੱਕੀ ਮਿੰਦੂਖੇੜਾ ‘ਤੇ 25 ਗੋਲੀਆਂ ਚਲਾਈਆਂ। ਹਾਲਾਂਕਿ ਵਿੱਕੀ ਮਿੱਡੂ ਨੂੰ 12 ਗੋਲੀਆਂ ਲੱਗੀਆਂ। ਜਿਸਦੇ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

MUST READ