ਕੋਰੋਨਾ ਦੀ ਤੀਜੀ ਲਹਿਰ ‘ਚ ਸਕੂਲ ਖੋਲ੍ਹਕੇ, ਆਖ਼ਿਰ ਪੰਜਾਬ ਸਰਕਾਰ ਕਿਉਂ ਕਰ ਰਹੀ ਹੈ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ

ਇੱਕ ਪਾਸੇ ਜਿੱਥੇ ਕੋਰੋਨਾ ਤੀਜੀ ਲਹਿਰ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਬੱਚਿਆਂ ਚ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਸਕੂਲ ਖੋਲ ਦੇਣਾ ਇਹ ਸਵਾਲ ਪੈਦਾ ਕਰਦਾ ਹੈ ਕਿ ਆਖਿਰ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਿਉਂ ? ਸਕੂਲਾਂ ਵਲੋਂ ਮਾਂ ਬਾਪ ਕੋਲੋ ਇੱਕ ਫਾਰਮ ਭਰਵਾਇਆ ਜਾ ਰਿਹਾ ਹੈ ਜਿਸ ਚ ਕਿਹਾ ਗਿਆ ਹੈ ਕਿ ਅਗਰ ਬੱਚੇ ਨੂੰ ਕੁਝ ਹੋ ਜਾਂਦਾ ਹੈ ਤਾਂ ਇਸਦੇ ਜੁੰਮੇਵਾਰ ਮਾਂ ਬਾਪ ਹੀ ਹੋਣਗੇ। ਪਰ ਤੁਸੀਂ ਸੋਚੋ ਕਿ ਤੁਹਾਡਾ ਬੱਚਾ ਸਕੂਲ ਚ ਸੁਰੱਖਿਅਤ ਹੈ ? ਉਸਦਾ ਜਵਾਬ ਹੈ ਨਾ ਹਜੇ ਬੱਚਿਆਂ ਲਈ ਕੋਰੋਨਾ ਵੈਕਸੀਨ ਵੀ ਨਹੀਂ ਆਈ ਅਜਿਹੇ ਚ ਬੱਚਿਆਂ ਦੀ ਜ਼ਿੰਦਗੀ ਨਾਲ ਰਿਸਕ ਲੈਣਾ ਕਿਥੇ ਤਕ ਜਾਇਜ ਹੈ।


ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਲਾਗ ਦੇ ਮਾਮਲਿਆਂ ‘ਚ ਫਿਰ ਉਛਾਲ ਆਇਆ ਹੈ। ਸੂਬੇ ‘ਚ 52 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ‘ਚੋਂ ਬਿਲਾਸਪੁਰ ‘ਚ 2, ਚੰਬਾ ‘ਚ 9, ਹਮੀਰਪੁਰ ‘ਚ 5, ਕਾਂਗੜਾ ‘ਚ 15, ਕੁੱਲੂ ‘ਚ 1, ਲਾਹੌਲ-ਸਪਿਤੀ ‘ਚ 1, ਮੰਡੀ ‘ਚ 7, ਸ਼ਿਲਮਾ ‘ਚ 9 ਅਤੇ ਊਨਾ ਜ਼ਿਲ੍ਹੇ ‘ਚ 9 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਹੋਏ ਹਨ। ਇਨ੍ਹਾਂ ‘ਚ 13 ਵਿਦਿਆਰਥੀ ਆਈ.ਟੀ. ਦੇ ਹਨ ਜਦਕਿ 39 ਵਿਦਿਆਰਥੀ ਸਕੂਲਾਂ ਦੇ ਹਨ। ਜ਼ਿਲ੍ਹਾ ਚੰਬਾ ‘ਚ 2 ਅਗਸਤ ਨੂੰ ਸਕੂਲ ਖੁੱਲ੍ਹਣ ਤੋਂ ਬਾਅਦ 3 ਦਿਨਾਂ ਦੇ ਅੰਦਰ ਹੀ 11 ਸਕੂਲਾਂ ‘ਚ ਕਈ ਵਿਦਿਆਰਥੀ ਅਤੇ ਅਧਿਆਪਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੇ ਅਗਲੇ 48 ਘੰਟਿਆਂ ਲਈ ਇਨ੍ਹਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।


ਸ਼ਨੀਵਾਰ ਨੂੰ ਹਿਮਾਚਲ ‘ਚ ਕੋਰੋਨਾ ਦੇ 356 ਨਵੇਂ ਮਾਮਲੇ ਆਏ ਹਨ। ਪੀੜਤਾਂ ‘ਚ ਬਿਲਾਸਪੁਰ ਜ਼ਿਲ੍ਹੇ ਦੇ 25, ਚੰਬਾ ਦੇ 53, ਹਮੀਰਪੁਰ ਦੇ 16, ਕਾਂਗੜਾ ਦੇ 37, ਕੁੱਲੂ ਦੇ 14, ਲਾਹੌਲ-ਸਪਿਤੀ ‘ਚ 4, ਮੰਡੀ ਦੇ 89, ਸ਼ਿਮਲਾ ਦੇ 96, ਸਿਰਮੌਰ ਦੇ 6, ਸੋਲਨ ਦੇ 4 ਅਤੇ ਊਨਾ ਦੇ 12 ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਦਿਨ ਦੇ ਅੰਦਰ 134 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ।


ਹੁਣ ਪੰਜਾਬ ਸਰਕਾਰ ਨੂੰ ਵੀ ਸਕੂਲਾਂ ਦੇ ਖੋਲ੍ਹਣ ਬਾਰੇ ਮੁੜ ਸੋਚਣਾ ਚਾਹੀਦਾ ਹੈ। ਸਰਕਾਰ ਨੇ ਵੀ ਸਾਫ਼ ਕਰ ਦਿੱਤਾ ਹੈ ਅਗਰ ਕੋਈ ਬੱਚਾ ਕਰੋਨਾ ਪਾਜ਼ਿਟਿਵ ਆ ਜਾਂਦਾ ਹੈ ਤਾਂ ਸਾਰੀ ਕਲਾਸ ਨੂੰ ਕੁਰਨਟਾਈਨ ਹੋਣਾ ਪਵੇਗਾ। ਅਗਰ ਕਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਹੀ ਖ਼ਤਰਨਾਕ ਹੈ ਫਿਰ ਸਕੂਲ ਖੋਲ੍ਹਣੇ ਦੀ ਇੰਨੀ ਜਲਦੀ ਕਿਉਂ। ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਅਜਿਹੇ ਖ਼ਤਰੇ ਚ ਆਪਣੇ ਬੱਚੇ ਨੂੰ ਸਕੂਲ ਭੇਜੋਗੇ ?

MUST READ