“ਮਜੀਠੀਆ ਤੇ ਕਿਉਂ ਨਹੀਂ ਹੋ ਰਹੀ ਕਾਰਵਾਈ ? ਹੋਰ ਦੇਰੀ ਨਹੀਂ ਬਰਦਾਸ਼ਤ, ਨਵਜੋਤ ਸਿੱਧੂ ਵਲੋਂ ਕਾਂਗਰਸ ਨੂੰ ਚਿਤਾਵਨੀ
ਨਵਜੋਤ ਸਿੱਧੂ ਨੇ ਜਦੋਂ ਦੀ ਕਾਂਗਰਸ ਦੀ ਟੀਮ ਚ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਉਹ ਆਪਣੀ ਹੀ ਪਾਰਟੀ ਨੂੰ ਹਿੱਟ ਵਿਕਟ ਕਰਵਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਕਈ ਵਾਰ ਘੇਰ ਚੁੱਕੇ ਨੇ। ਹੁਣ ਇਕ ਵਾਰ ਫਿਰ ਆਪਣੀ ਸਰਕਾਰ ਨੂੰ ਘੇਰਿਆ ਹੈ ਅਤੇ ਟਵੀਟ ਕਰ ਕੇ ਸਰਕਾਰ ਨੂੰ ਸਵਾਲ ਪੁੱਛੇ ਹਨ | ਸਿੱਧੂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਵਪਾਰ ਦੇ ਪਿੱਛੇ ਦੋਸ਼ੀਆਂ ਨੂੰ ਸਜ਼ਾ ਦੇਣਾ 18 ਸੂਤਰੀ ਏਜੰਡੇ ਦੇ ਤਹਿਤ ਕਾਂਗਰਸ ਦੀ ਤਰਜੀਹ ਹੈ | ਇਸ ਨਾਲ ਹੀ ਸਿੱਧੂ ਨੇ ਸਵਾਲ ਖੜਾ ਕੀਤਾ ਕਿ ਮਜੀਠੀਆ ‘ਤੇ ਕੀ ਕਾਰਵਾਈ ਹੋਈ ਹੈ | ਉਨ੍ਹਾਂ ਕਿਹਾ ਕਿ ਜੇ ਹੋਰ ਦੇਰੀ ਹੋਈ ਤਾਂ ਰਿਪੋਰਟਾਂ ਨੂੰ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਂਦਾ ਜਾਵੇਗਾ।
ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਜੀਠੀਆ ਦੇ ਖ਼ਿਲਾਫ਼ ਲਏ ਗਏ ਕੇਸ ਨੂੰ ਛੇਤੀ ਤੋਂ ਛੇਤੀ ਸਿੱਟੇ ‘ਤੇ ਪਹੁੰਚਾਉਣ ਲਈ ਸੀਲਬੰਦ ਰਿਪੋਰਟਾਂ ਨੂੰ ਖੋਲ੍ਹਣ ਦੀ ਪਟੀਸ਼ਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਹਨ | ਸਿੱਧੂ ਦਾ ਕਹਿਣਾ ਸੀ ਕਿ ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਐੱਸ.ਟੀ.ਐਫ. ਦੀ ਰਿਪੋਰਟ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਸੀ ਅਤੇ ਸਰਕਾਰ ਨੇ ਦਾਈ ਸਾਲ ਵਿਚ ਕਿ ਕਾਰਵਾਈ ਕੀਤੀ ਹੈ | ਸੋਚਣ ਵਾਲੀ ਗੱਲ ਹੈ ਕਿ ਆਪਣੀ ਹੀ ਸਰਕਾਰ ਹੋਣ ਦੇ ਬਾਵਜੂਦ ਸਿੱਧੂ ਕਿਉਂ ਬੇਬਸ ਹਨ । ਤੇ ਅਮਲੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਜਾਂ ਫਿਰ ਇਹ ਸਿਆਸੀ ਚੋਕੇ ਛੱਕੇ ਸਿਰਫ ਜਨਤਾ ਨੂੰ ਗੁਮਰਾਹ ਕਰਨ ਲਈ ਦਿਖਾਵਾ ਹੋ ਰਿਹਾ ਹੈ।