ਪੰਜਾਬ ‘ਚ ਕਿਉਂ ਹੋ ਰਹੇ ਨੇ ਰਾਜਸੀ ਆਗੂਆਂ ਤੇ ਕਾਤੀਲਾਨਾ ਹਮਲੇ, ਕਿਉਂ ਪੁਲਿਸ ਹੈ ਅਪਰਾਧੀਆਂ ਅੱਗੇ ਬੇਬਸ

ਆਖਰ 2022 ਦੀਆਂ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਦੇ ਅੰਦਰ ਰਾਜਸੀ ਆਗੂਆਂ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਇਸੇ ਦੇ ਤਹਿਤ ਮੋਹਾਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਮੋਹਾਲੀ ਦੇ ਸੈਕਟਰ-17 ਵਿਚ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿੱਕੀ ਮਿੱਡੂਖੇੜਾ ਪ੍ਰਾਪਰਟੀ ਡੀਲਰ ਨੂੰ ਮਿਲਣ ਆਇਆ ਸੀ ਤੇ ਹਮਲਾਵਰ ਉਥੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਸਨ। ਵਿੱਕੀ ਨੂੰ ਮੋਹਾਲੀ ਦੇ ਸੈਕਟਰ-71 ਵਿਖੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ ਤੇ ਹੁਣ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਬਾਦਲ ਪਰਿਵਾਰ ਦੇ ਨੇੜੇ ਹਨ। ਤੇ ਉਹ ਐੱਸ. ਓ. ਆਈ. ਦਾ ਸਾਬਕਾ ਪ੍ਰਧਾਨ ਵੀ ਰਹਿ ਚੁੱਕਾ ਹੈ। ਪੁਲਿਸ ਵੱਲੋਂ ਹਮਲਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


ਇਸ ਘਟਨਾ ਤੋਂ ਬਾਅਦ ਪੰਜਾਬ ਚ ਕਈ ਵੱਖ ਵੱਖ ਥਾਵਾਂ ਤੇ ਅਕਾਲੀ ਆਗੂਆਂ ਤੇ ਕਤੀਲਾਨਾ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਸੂਬੇ ਚ ਕਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਮੌਜੂਦਾ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਨਜ਼ਰ ਆ ਰਹੀ ਹੈ। ਇਸ ਤਰਾਂ ਦੇ ਨਾਲ ਦਿਨ ਦਿਹਾੜੇ ਕਤਲ ਹੋਣ ਕਰਕੇ ਆਮ ਆਦਮੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਹ ਸਪਸ਼ਟ ਕਰਦਾ ਹੈ ਕਿ ਅਪਰਾਧੀਆਂ ਦੇ ਮਨ ਚ ਕਨੂੰਨ ਦਾ ਡਰ ਨਹੀਂ ਰਹਿ ਗਿਆ ਹੈ।

MUST READ