ਆਖ਼ਿਰ ਕਿਉਂ ਪੈ ਰਿਹਾ ਪੰਜਾਬ ਕਾਂਗਰਸ ਪ੍ਰਧਾਨਗੀ ਲਈ ਇਨ੍ਹਾਂ ਰੌਲ਼ਾ, ਹੁਣ ਮਨੀਸ਼ ਤਿਵਾੜੀ ਨੇ ਕੀਤਾ ਆਹ ਟਵੀਟ

ਪਿਛਲੇਂ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਖੂਬ ਸਿਆਸਤ ਹੋ ਰਹੀ ਹੈ। ਕਦੇ ਕੈਪਟਨ ਇਸ ਬਾਰੇ ਸਹਿਮਤ ਨਹੀਂ ਤੇ ਕਦੇ ਸਿੱਧੂ ਦੀ ਵੱਖ ਵੱਖ ਕਾਂਗਰਸ ਦੇ ਲੀਡਰਾਂ ਨਾਲ ਮੁਲਾਕਾਤ ਇਹ ਸਾਫ ਕਰਦੀ ਹੈ ਕਿ ਪਾਰਟੀ ਕੋਲ ਜਿਆਦਾ ਵਿਕਲਪ ਨਹੀਂ ਹਨ। ਇਸ ਕਰਕੇ ਸਿੱਧੂ ਦਾ ਪ੍ਰਧਾਨ ਬਣਨਾ ਤੈ ਹੋਣ ਦੇ ਬਾਵਜੂਦ ਇੰਨਾ ਸਿਆਸੀ ਡਰਾਮਾ ਹੋ ਰਿਹਾ ਹੈ ਹੁਣ ਨਵਜੋਤ ਸਿੱਧੂ ਦੀ ਨਿਯੁਕਤੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਵਿਵਾਦ ਦਰਮਿਆਨ ਮਨੀਸ਼ ਤਿਵਾੜੀ ਨੇ ਨਵਾਂ ਟਵੀਟ ਕੀਤਾ ਹੈ। ਉਨ੍ਹਾਂ ਪੁੱਛਿਆ ਹੈ ਕਿ ਪੰਜਾਬ ਵਿਚ ਦਲਿਤ, ਹਿੰਦੂ ਜਾਂ ਓ. ਬੀ. ਸੀ. ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਉਨ੍ਹਾਂ ਕਿਹਾ ਕਿ ਯੋਗਤਾ ਤੇ ਸਮਾਜਿਕ ਬਰਾਬਰੀ ਵਿਚ ਸੰਤੁਲਨ ਜ਼ਰੂਰੀ ਹੈ। ਉਨ੍ਹਾਂ ਨੇ ਇਹ ਟਵੀਟ ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਦੇ ਉਸ ਟਵੀਟ ਦੇ ਜਵਾਬ ਵਿਚ ਕੀਤਾ ਹੈ, ਜਿਸ ਵਿਚ ਉਨ੍ਹਾਂ ਪੁੱਛਿਆ ਸੀ ਕਿ ਪੰਜਾਬ ਵਿਚ ਪੇਂਡੂ ਬੈਕਗ੍ਰਾਊਂਡ ਵਿਚ ਮਜਹਬੀ ਸਿੱਖ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਵਿਚੋਂ ਦੇਖਦੇ ਹਾਂ ਕਿ ਕੌਣ ਪੰਜਾਬ ਨੂੰ ਸ਼ਡਿਊਲ ਕਾਸਟ ਕਮਿਊਨਿਟੀ ‘ਚੋਂ ਮੁੱਖ ਮੰਤਰੀ ਦਿੰਦਾ ਹੈ।

ਮਨੀਸ਼ ਤਿਵਾੜੀ ਨੇ ਸ਼ੁੱਕਰਵਾਰ ਨੂੰ ਟਵੀਟ ਰਾਹੀਂ ਪੰਜਾਬ ਵਿਚ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾਉਣ ਦੀ ਵਕਾਲਤ ਕੀਤੀ ਕੀ।ਉਨ੍ਹਾਂ ਨੇ ਇਸ਼ਾਰਿਆਂ ਵਿਚ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੀ ਕੁਰਸੀ ‘ਤੇ ਸਿੱਖ ਚਿਹਰਿਆਂ ਨੂੰ ਦੇਣ ‘ਤੇ ਇਤਰਾਜ਼ ਜਤਾਉਂਦੇ ਹੋਏ ਆਂਕੜੇ ਦੇ ਕੇ ਦੱਸਿਆ ਸੀ ਕਿ ਹਿੰਦੂਆਂ ਦੀ ਆਬਾਦੀ ਪੰਜਾਬ ਵਿਚ ਦੂਜੇ ਨੰਬਰ ‘ਤੇ ਹੈ। ਅਜਿਹੇ ਵਿਚ ਉਨ੍ਹਾਂ ਨੂੰ ਵੀ ਅਗਵਾਈ ਦੇਣੀ ਜ਼ਰੂਰੀ ਹੈ। ਇਸ ਲਿਹਾਜ਼ ਨਾਲ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿਘ ਦੇ ਮੁੱਖ ਮੰਤਰੀ ਰਹਿੰਦੇ ਹੋਏ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਇਸ਼ਾਰਿਆਂ ਵਿਚ ਵਿਰੋਧ ਕੀਤਾ ਸੀ।


ਹਾਲਾਂਕਿ ਇਸ ਬਾਰੇ ਆਖਰੀ ਫੈਸਲਾ ਤਾਂ ਕਾਂਗਰਸ ਹਾਈ ਕਮਾਨ ਨੇ ਹੀ ਕਰਨਾ ਹੈ । ਪਰ ਸਿੱਧੂ ਦੇ ਰਾਜਸੀ ਕੱਦ ਨੂੰ ਦੇਖਦਿਆਂ ਕਾਂਗਰਸ ਪਾਰਟੀ ਕਿਉਂ ਦੁਚਿੱਤੀ ਚ ਹੈ ਇਸ ਦਾ ਪਤਾ ਆਉਣਾ ਵਾਲੇ ਸਮੇਂ ਚ ਚਲੇਗਾ।

MUST READ