ਕਿਸਾਨ ਆਗੂ ਚਢੂਨੀ ਨੂੰ ਮੁਅੱਤਲ ਕਰਨ ਪਿੱਛੇ ਕੀ ਹੈ ਵੱਡਾ ਕਾਰਨ !
ਪੰਜਾਬੀ ਡੈਸਕ : – ਕਿਸਾਨੀ ਅੰਦੋਲਨ ਦੌਰਾਨ, ਪਹਿਲੀ ਵਾਰ, ਯੂਨਾਈਟਿਡ ਫਰੰਟ ਦੀ ਬੈਠਕ ‘ਚ ਕਿਸਾਨਾਂ ਵਿਚ ਫੁੱਟ ਪੈਂਦੀ ਨਜ਼ਰ ਆਈ ਹੈ। ਐਤਵਾਰ ਨੂੰ ਹੋਈ ਬੈਠਕ ਵਿੱਚ ਹਰਿਆਣਾ ਭਾਕਿਯੂ ਦੇ ਪ੍ਰਧਾਨ ਗੁਰਨਾਮ ਚਢੂਨੀ ‘ਤੇ ਅੰਦੋਲਨ ਨੂੰ ਰਾਜਨੀਤਿਕ ਕੇਂਦਰ ਬਣਾਉਣ ਦਾ, ਕਾਂਗਰਸ ਸਮੇਤ ਰਾਜ ਨੇਤਾਵਾਂ ਨੂੰ ਬੁਲਾਉਣ ਦਾ ਅਤੇ ਅੰਦੋਲਨ ਦੇ ਨਾਂਅ ‘ਤੇ ਦਿੱਲੀ ਵਿਚ ਸਰਗਰਮ ਹਰਿਆਣਾ ਦੇ ਇਕ ਕਾਂਗਰਸੀ ਨੇਤਾ ਤੋਂ ਲਗਭਗ 10 ਕਰੋੜ ਰੁਪਏ ਲਏ ਜਾਣ ਦਾ ਗੰਭੀਰ ਦੋਸ਼ ਲਾਇਆ ਗਿਆ ਹੈ। ਦੋਸ਼ ਲਾਇਆ ਗਿਆ ਹੈ ਕਿ, ਗੁਰਨਾਮ ਸਿੰਘ ਚਢੂਨੀ ਕਾਂਗਰਸ ਦੀ ਟਿਕਟ ਦੇ ਬਦਲੇ ਵਿੱਚ ਹਰਿਆਣਾ ਸਰਕਾਰ ਨੂੰ ਹੇਠਾਂ ਲਿਆਉਣ ਦਾ ਸੌਦਾ ਕਰ ਰਹੇ ਹਨ।

ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਚਢੂਨੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਦਸ ਦਈਏ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਬਾਕੀ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵਿੱਚੋ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਗੁਰਨਾਮ ਸਿੰਘ ਚਢੂਨੀ ਨੂੰ ਮੁਅਤਲ ਕਰਨ ਦਾ ਮਨ ਬਣਾਇਆ। ਦੋਸ਼ਾਂ ਦੇ ਆਧਾਰ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ 7 ਮੈਂਬਰੀ ਕਮੇਟੀ ਤੋਂ ਚਢੂਨੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹਨਾਂ ਨੂੰ 19 ਜਨਵਰੀ ਨੂੰ ਕੇਂਦਰ ਸਰਕਾਰ ਨਾਲ ਕੀਤੀ ਜਾਣ ਵਾਲੀ ਮੀਟਿੰਗ ਤੋਂ ਵੀ ਬਾਹਰ ਰੱਖਿਆ ਜਾਵੇਗਾ।