23 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਬੰਗਾਲ ਦੌਰੇ ਪਿੱਛੇ ਕੀ ਹੈ ਵੱਡਾ ਮਕਸਦ

ਪੰਜਾਬੀ ਡੈਸਕ :- ਨਵੇਂ ਸਾਲ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਈ ਰਣਨੀਤੀਆਂ ਨੂੰ ਅੰਜਾਮ ਦਿੱਤਾ ਤੇ ਕਿ ਲੋਕਭਲਾਈ ਨੀਤੀਆਂ ਦੇ ਸੰਬੰਧ ‘ਚ ਅਹਿਮ ਫੈਸਲੇ ਲਏ ਤੇ ਇਸ ਨੂੰ ਲਾਗੂ ਕੀਤਾ। ਉੱਥੇ ਹੀ ਹੁਣ ਪ੍ਰਧਾਨ ਮੰਤਰੀ ਮੋਦੀ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਮੌਕੇ ਕੋਲਕੱਤਾ ਰਵਾਨਾ ਹੋਣਗੇ। ਜਾਣਕਾਰੀ ਮੁਤਾਬਿਕ ਮੋਦੀ ‘ਪਰਾਕ੍ਰਮ ਦਿਵਸ’ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ ਅਤੇ ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਇਸ ਤੋਂ ਇਲਾਵਾ ਅਸਮ ਦੇ ਸ਼ਿਵਸਾਗਰ ਵਿਖੇ ਜੇਰੰਗਾ ਪਾਥਰ ‘ਚ ਵੀ ਜਾਣਗੇ, ਜਿੱਥੇ ਪ੍ਰਧਾਨ ਮੰਤਰੀ 1.06 ਲੱਖ ਲੈਂਡ ਲੀਜ਼ / ਅਲਾਟਮੈਂਟ ਸਰਟੀਫਿਕੇਟ ਵੰਡਣਗੇ।

ਦੱਸ ਦੇਈਏ ਕਿ, ਹੁਣ ਸਰਕਾਰ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਨੂੰ ਹਰ ਸਾਲ ‘ਪਾਰਕ੍ਰਮ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਬੋਸ ਦੀ 125 ਵੀਂ ਜਯੰਤੀ 23 ਜਨਵਰੀ ਨੂੰ ਮਨਾਈ ਜਾਏਗੀ। ਇਹ ਜਾਣਕਾਰੀ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਨੇ ਮੰਗਲਵਾਰ ਨੂੰ ਦਿੱਤੀ। ਪਟੇਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਸ ਦੀ 125 ਵੀਂ ਜਯੰਤੀ ਸਮਾਰੋਹ ਦੇ ਲਈ 23 ਜਨਵਰੀ ਨੂੰ ਕੋਲਕਾਤਾ ਵਿੱਚ ਪਹਿਲੇ ਪਰਕਰਮ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਰਾਸ਼ਟਰੀ ਲਾਇਬ੍ਰੇਰੀ ਮੈਦਾਨ ਵਿੱਚ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ।

Subhash Chandra Bose: Mystery ends: Subhash Chandra Bose died in plane  crash in 1945, Govt says in a RTI reply - The Economic Times
Neta ji Subhash Chander Boss

ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ, ਪੱਛਮੀ ਬੰਗਾਲ ਦੇ 200 ਪਟੁਆ ਕਲਾਕਾਰ ਬੋਸ ਦੇ ਜੀਵਨ ਨੂੰ ਦਰਸਾਉਂਦੇ ਹੋਏ 400 ਮੀਟਰ ਲੰਬੇ ਕੈਨਵਸ ‘ਤੇ ਪੇਂਟਿੰਗ ਕਰਨਗੇ। ਇਸ ਦੇ ਨਾਲ ਹੀ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਓਡੀਸ਼ਾ ਦੇ ਕਟਕ ਵਿੱਚ ਆਯੋਜਿਤ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਜਿੱਥੇ ਨੇਤਾਜੀ ਸੁਭਾਸ਼ਚੰਦਰ ਬੋਸ ਦਾ ਜਨਮ ਹੋਇਆ ਸੀ। ਇਸ ਤੋਂ ਇਲਾਵਾ, ਬੋਸ ਦੇ ਜਨਮਦਿਨ ਦੇ ਮੌਕੇ ਤੇ, ਗੁਜਰਾਤ ਦੇ ਸੂਰਤ ਦੇ ਪਿੰਡ ਹਰੀਪੁਰਾ ਵਿਖੇ ਇਕੋ ਸਮਾਗਮ ਆਯੋਜਿਤ ਕੀਤਾ ਜਾਵੇਗਾ।

Union minister Dharmendra Pradhan tests positive for Covid-19 | India News  - Times of India
Petroleum & Natural Gas Minister

ਇਹ ਉਹੀ ਸਥਾਨ ਹੈ, ਜਿੱਥੇ ਬੋਸ ਨੂੰ ਸਾਲ 1938 ‘ਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਸੀ। ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ, ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125 ਵੇਂ ਜਨਮ ਦਿਵਸ ਮੌਕੇ ਹੋਣ ਵਾਲੇ ਸਮਾਰੋਹ ਲਈ ਇੱਕ 85 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਸਾਲ ਭਰ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕਰਨਗੇ।

MUST READ