ਸਾਡੇ ਕੋਲ ਵੋਟ ਹਨ ਤਾਂ ਅਸੀਂ ਕਿਉਂ ਨਹੀਂ ਬਣਾ ਸਕਦੇ ਆਪਣੀ ਸਰਕਾਰ : ਗੁਰਨਾਮ ਸਿੰਘ ਚੜੂਨੀ

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਕਾਫ਼ੀ ਸਮੇ ਤੋਂ ਆਪਣੇ ਰਾਜਨੀਤੀ ਚ ਆਉਣ ਵਾਲੇ ਬਿਆਨ ਕਰਕੇ ਚਰਚਾਵਾਂ ਚ ਰਹੇ ਹਨ । ਉਹਨਾਂ ਇਕ ਵਾਰ ਫਿਰ ਚੋਣਾਂ ਤੇ ਰਾਜਨੀਤੀ ਦੀ ਗੱਲ ਦੁਹਰਾਈ ਹੈ। ਕੁੰਡਲੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਮੁੱਖ ਮੰਚ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਵੋਟ ਹਨ ਤਾਂ ਅਸੀਂ ਕਿਉਂ ਨਹੀਂ ਆਪਣੀ ਸਰਕਾਰ ਬਣਾ ਸਕਦੇ। ਉਨ੍ਹਾਂ ਨੇ ਸਾਫ ਕਿਹਾ ਕਿ ਜਦੋਂ ਤਕ ਰਾਜਨੀਤਕ ਪਾਰਟੀਆਂ ਨੂੰ ਉਖਾੜ ਨਹੀਂ ਸੁੱਟਾਂਗੇ, ਉਦੋਂ ਤਕ ਅਸੀਂ ਨਹੀਂ ਬਚ ਸਕਦੇ।
ਚੜੂਨੀ ਨੇ ਆਪਣੇ ਸੰਬੋਧਨ ’ਚ ਸੰਯੁਕਤ ਕਿਸਾਨ ਮੋਰਚਾ ਦੇ ਅਰਾਜਨੀਤਕ ਰਹਿਣ ਤੇ ਚੋਣ ਨਾ ਲੜਨ ਦੇ ਬਿਆਨ ’ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਇਸ ਨਾਲ ਸਾਡਾ ਘੁੱਟ-ਘੁੱਟ ਕੇ ਮਰਨਾ ਤੈਅ ਹੈ। ਉਨ੍ਹਾਂ ਨੇ ਕਿਹਾ ਕਿ 74 ਸਾਲ ਤੋਂ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ, ਪਹਿਲਾਂ ਸਾਨੂੰ ਅੰਗਰੇਜ਼ਾਂ ਨੇ ਲੁੱਟਿਆ ਹੁਣ ਸਾਨੂੰ ਲੁੱਟਣ ਵਾਲੇ ਸੱਤਾ ’ਚ ਬੈਠੇ ਲੋਕ ਹਨ।


ਕਦੋਂ ਤਕ ਇੰਤਜ਼ਾਰ ਤੇ ਕਿਸ ਗੱਲ ਦਾ ਇੰਤਜ਼ਾਰ ਕਰਾਂਗੇ, ਜਦੋਂ ਤਕ ਰਾਜਨੀਤਕ ਦਲਾਲਾਂ ਨੂੰ ਉਖਾੜ ਕੇ ਨਹੀਂ ਸੁੱਟਾਂਗੇ, ਅਸੀਂ ਬਚ ਨਹੀਂ ਸਕਦੇ। ਦੱਸਣਯੋਗ ਹੈ ਕਿ ਚੜੂਨੀ ਰਾਜਨੀਤਕ ਪਾਰਟੀ ਦਾ ਐਲਾਨ ਕਰ ਚੁਕੇ ਹਨ।

MUST READ