ਵਿਧਾਨ ਸਭਾ ‘ਚ ਤਿੰਨ ਖੇਤੀ ਕਨੂੰਨਾਂ ਵਿਰੁੱਧ ਮਤਾ ਪਾਸ, ਕੀ ਇਸ ਨਾਲ ਹੋਵੇਗਾ ਕਿਸਾਨਾਂ ਦਾ ਅੰਦੋਲਨ ਮਜੂਬਤ

ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪਿਛਲੇਂ ਕਈ ਮਹੀਨਿਆਂ ਤੋਂ ਜਾਰੀ ਹੈ। ਇਸ ਅੰਦੋਲਨ ਚ ਕਿੰਨੇ ਹੀ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਆਮ ਲੋਕ ਕਿਸਾਨ ਅਤੇ ਕਈ ਰਾਜਨੀਤਕ ਨੇਤਾ ਵੀ ਕਿਸਾਨਾਂ ਨਾਲ ਇਸ ਲੜਾਈ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ, ਦਿੱਲੀ ਵਿਧਾਨ ਸਭਾ ਨੇ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਇੱਕ ਮਤਾ ਪਾਸ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮਤੇ ਵਿੱਚ ਇਹ ਸਿਫਾਰਸ਼ ਕੀਤੀ ਗਈ ਕਿ ਮੋਦੀ ਸਰਕਾਰ ਨੂੰ 3 ਖੇਤੀਬਾੜੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਆਮ ਆਦਮੀ ਪਾਰਟੀ ਨੇ ਆਪਣੇ ਟਵੀਟ ਹੈਂਡਲ ‘ਤੇ ਟਵੀਟ ਕੀਤਾ ਅਤੇ ਲਿਖਿਆ ਕਿ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਚਾਹੀਦਾ ਹੈ।


ਕੇਂਦਰ ਸਰਕਾਰ ਇਸ ਮਸਲੇ ਨੂੰ ਹਰ ਵਾਰ ਅੱਖੋਂ ਉਹਲੇ ਕਰਦੀ ਆ ਰਹੀ ਹੈ। ਪਰ ਹੁਣ ਇਸ ਮਤੇ ਦੇ ਪਾਸ ਹੋਣ ਨਾਲ ਸਰਕਾਰ ਦੇ ਰਵਇਏ ਚ ਕਿ ਫਰਕ ਪੈਂਦਾ ਹੈ ਇਸ ਲਈ ਇੰਤਜ਼ਾਰ ਕਰਨਾ ਪਵੇਗਾ।

MUST READ