ਮਿਜ਼ੋਰਮ ’ਚ ਨਿਰਮਾਣ ਅਧੀਨ ਪੁਲ ਡਿੱਗਿਆ; 17 ਮਜ਼ਦੂਰਾਂ ਦੀ ਗਈ ਜਾਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਮਿਜ਼ੋਰਮ ਵਿਚ ਅੱਜ ਬੁੱਧਵਾਰ ਨੂੰ ਇਕ ਨਿਰਮਾਣ ਅਧੀਨ ਰੇਲਵੇ ਪੁਲ ਡਿੱਗਣ ਨਾਲ 17 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਤੋਂ 21 ਕਿਲੋਮੀਟਰ ਦੂਰ ਸਾਇਰੰਗ ਵਿਚ ਸਵੇਰੇ ਕਰੀਬ 10 ਵਜੇ ਇਹ ਹਾਦਸਾ ਵਾਪਰਿਆ।

ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ 35 ਤੋਂ 40 ਮਜ਼ਦੂਰ ਪੁਲ ’ਤੇ ਕੰਮ ਕਰ ਰਹੇ ਸਨ। ਇਹ ਪੁਲ ਬੈਰਾਬੀ ਨੂੰ ਸਾਇਰੰਗ ਨਾਲ ਜੋੜਨ ਵਾਲੀ ਕੁਰੁੰਗ ਨਦੀ ’ਤੇ ਬਣ ਰਿਹਾ ਸੀ ਅਤੇ ਇਸ ਪੁਲ ਦੀ ਉਚਾਈ ਜ਼ਮੀਨ ਤੋਂ 104 ਮੀਟਰ, ਯਾਨੀ 341 ਫੁੱਟ ਹੈ। ਇਸ ਪੁਲ ਦੇ ਚਾਰ ਪਿੱਲਰ ਹਨ ਅਤੇ ਤੀਜੇ ਤੇ ਚੌਥੇ ਪਿੱਲਰ ਦੇ ਵਿਚਕਾਰਲਾ ਗਾਰਡਰ ਟੁੱਟ ਕੇ ਹੇਠਾਂ ਡਿੱਗਿਆ। ਇਸੇ ਗਾਰਡਰ ’ਤੇ ਹੀ ਇਹ ਸਾਰੇ ਮਜ਼ਦੂਰ ਕੰਮ ਕਰ ਰਹੇ ਸਨ। ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮ ਥਾਂਗਾ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। 

MUST READ